ਥਾਣਾ ਮੁੱਖੀ ਬਿਲਗਾ ਨੇ ਲੁੱਟਾਂ ਖੋਹਾਂ ਅਤੇ ਨਸ਼ੇ ਵਾਲਿਆਂ ਦੇ ਨਮਦੇ ਕੱਸੇ
1 min read

ਥਾਣਾ ਮੁੱਖੀ ਬਿਲਗਾ ਨੇ ਲੁੱਟਾਂ ਖੋਹਾਂ ਅਤੇ ਨਸ਼ੇ ਵਾਲਿਆਂ ਦੇ ਨਮਦੇ ਕੱਸੇ

ਬਿਲਗਾ,8 ਅਕਤੂਬਰ (ਗੁਰਨਾਮ ਸਿੰਘ ਬਿਲਗਾ)-
ਜ਼ਿਲ੍ਹਾ ਜਲੰਧਰ (ਦਿਹਾਤੀ) ਥਾਣਾ ਬਿਲਗਾ ਦੇ ਮੁੱਖ ਅਫਸਰ ਸ਼੍ਰੀ ਰਕੇਸ਼ ਕੁਮਾਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪੁਲਿਸ ਜ਼ਿਲਾ ਮੁੱਖੀ ਸ.ਹਰਕਮਲਪ੍ਰੀਤ ਸਿੰਘ ਖੱਖ,ਸ਼੍ਰੀਮਤੀ ਜਸਰੂਪ ਕੌਰ ਬਾਠ ਆਈ.ਪੀ.ਐਸ.ਅਤੇ ਉਪ ਪੁਲਿਸ ਕਪਤਾਨ ਸ.ਸਰਵਣ ਸਿੰਘ ਬੱਲ ਦਿਆਂ ਦਿਸ਼ਾਂ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਥਾਣੇਦਾਰ ਅਵਤਾਰ ਸਿੰਘ ਸਮੇਤ ਪਾਰਟੀ ਨੇ ਸੁਰਿੰਦਰ ਸਿੰਘ ਉਰਫ ਬੱਬੂ ਪੁੱਤਰ ਕਾਲਾ ਸਿੰਘ ਵਾਸੀ ਮੌ ਸਾਹਿਬ, ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਗਿਆ।ਜਿਸ ਦੇ ਖਿਲਾਫ ਮੁਕੱਦਮਾ ਨੰਬਰ 62 ਮਿਤੀ 07-10- 2024, ਅਧੀਨ ਧਾਰਾ 22/61/85 ਐਨ.ਡੀ.ਪੀ.ਐਸ. ਐਕਟ, ਥਾਣਾ ਬਿਲਗਾ (ਜ਼ਿਲਾ ਜਲੰਧਰ) ਦਰਜ ਕੀਤਾ ਗਿਆ।ਜ਼ਿਕਰਯੋਗ ਹੈ ਕਿ ਸੁਰਿੰਦਰ ਉਰਫ ਬੱਬੂ ਦੇ ਖਿਲਾਫ਼ ਪਹਿਲਾਂ ਵੀ ਥਾਣਾ ਫਿਲੌਰ ਅਤੇ ਥਾਣਾ ਗੁਰਾਇਆ ਵਿਖੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮੁਕੱਦਮੇ ਦਰਜ ਹਨ। ਉਪਰੋਕਤ ਦੋਸ਼ੀ ਵੱਖ-ਵੱਖ ਮੁਕੱਦਮਿਆਂ ਵਿੱਚ ਜਮਾਨਤ ‘ਤੇ ਆਇਆ ਸੀ ਅਤੇ ਦੁਬਾਰਾ ਨਸ਼ੀਲੇ ਪਦਾਰਥ ਵੇਚਦਾ ਫੜਿਆ ਗਿਆ। ਥਾਣਾ ਮੁਖੀ ਸ਼੍ਰੀ ਰਕੇਸ਼ ਕੁਮਾਰ ਨੇ ਦੱਸਿਆ ਕਿ ਦੋਸ਼ੀ ਕੋਲੋਂ ਬਰੀਕੀ ਨਾਲ ਪੁੱਛ-ਗਿੱਛ ਕੀਤੀ ਜਾ ਰਹੀ, ਤਫਤੀਸ਼ ਤੋਂ ਬਾਅਦ ਹੋਰ ਭੈੜੇ ਅਨਸਰ ਵੀ ਫੜੇ ਜਾਣਗੇ। ਐਸ. ਐਚ.ਓ.ਬਿਲਗਾ ਸ਼੍ਰੀ ਰਾਕੇਸ਼ ਕੁਮਾਰ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਦੀ ਮਾੜੀ ਸੰਗਤ ਕਾਰਨ ਕਿਸੇ ਤਰ੍ਹਾਂ ਨਸ਼ੇ ਦੀ ਜਿਲਤ ਵਿੱਚ ਫਸ ਕੇ ਹੋ ਤਾਂ ਸਾਡੇ ਨਾਲ ਸੰਪਰਕ ਕਰੋ ਅਸੀਂ ਸਰਕਾਰੀ ਸਿਹਤ ਵਿਭਾਗ ਤੋਂ ਤੁਹਾਡਾ ਇਲਾਜ ਕਰਵਾ ਕੇ ਤੁਹਾਨੂੰ ਚੰਗੇ ਨਾਗਰਿਕ ਬਣਨ ਦਾ ਮੌਕਾ ਦੇਣ ਦਾ ਯਤਨ ਕਰਾਂਗੇ।