ਬਾਗੀਆਂ ਨੇ ਬਾਦਲ ‘ਤੇ ਸਵਾਲ ਖੜੇ ਕੀਤੇ
1 min read

ਬਾਗੀਆਂ ਨੇ ਬਾਦਲ ‘ਤੇ ਸਵਾਲ ਖੜੇ ਕੀਤੇ

ਕੀ ਤਨਖਾਈਆ ਪ੍ਰਧਾਨ ਪਾਰਟੀ ਦੀਆਂ ਮੀਟਿੰਗਾਂ ਕਰ ਸਕਦਾ ਹੈ ??

2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਅਕਾਲੀ ਦਲ ਦੇ ਲੀਡਰ ਸਿਆਸੀ ਤੌਰ ਤੇ ਜੁੰਡਮ ਜੁੰਡੀ ਹੋ ਰਹੇ। ਬਾਗੀ ਧੜੇ ਕੁਝ ਲੀਡਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਇਲਜ਼ਾਮ ਤਰਾਸ਼ੀ ਕਰਦਿਆਂ ਕੁਝ ਸਵਾਲ ਖੜੇ ਕੀਤੇ ਹਨ।ਬਾਗੀਆਂ ਨੇ ਕਿਹਾ ਹੈ ਕਿ ਸਾਨੂੰ ਪੁਖਤਾ ਤੌਰ ‘ਤੇ ਜਾਣਕਾਰੀ ਮਿਲੀ ਹੈ ਕਿ ਪਿਛਲੀ ਲੰਘੀ 1 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਤਨਖਾਈਏ ਕਰਾਰ ਦਿੱਤੇ ਜਾ ਚੁੱਕੇ ਹਨ, ਵੱਲੋ ਆਪਣੀ ਸੈਕਟਰ 9 ਵਾਲੀ ਕੋਠੀ ਵਿੱਚ ਦਰਜਨ ਦੇ ਕਰੀਬ ਲੀਡਰ ਸਹਿਬਾਨਾਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਡਾ: ਦਲਜੀਤ ਸਿੰਘ ਚੀਮਾਂ, ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਗੁਰਪ੍ਰੀਤ ਸਿੰਘ ਰਾਜੂ ਖੰਨਾਂ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਆਦਿ ਹਾਜ਼ਰ ਸਨ।ਬਾਗੀ ਧੜੇ ਮੁਤਾਬਕ ਮੀਟਿੰਗ ਦੌਰਾਨ ਇਹ ਫੈਸਲਾ ਹੋਇਆ ਕਿ ਇੱਕ ਦੋ ਦਿੱਨਾਂ ਵਿੱਚ ਫਿਰ ਦੁਬਾਰਾ ਦੋ ਦਰਜਨ ਦੇ ਕਰੀਬ ਅਕਾਲੀ ਲੀਡਰ ਸਹਿਬਾਨਾਂ ਨਾਲ ਮੀਟਿੰਗਾਂ ਕਰਕੇ ਐਸ.ਜੀ.ਪੀ.ਸੀ.ਦਾ ਪ੍ਰਧਾਨਗੀ ਦੀ ਚੋਣ ਸਬੰਧੀ ਵਿਚਾਰ-ਵਿਟਾਦਰਾਂ ਕਰਿਆ ਜਾਵੇਗਾ।

ਬਾਗੀਆਂ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਪੰਥ ਦੇ ਇਸ ਸਮੇਂ ਦੇ ਸਭ ਤੋਂ ਵੱਡੇ ਸਵਾਲ ਇਹ ਹਨ ਕਿ..

ਕੀ ਤਨਖਾਈਆ ਪ੍ਰਧਾਨ ਮੀਟਿੰਗਾਂ ਕਰ ਸਕਦਾ ਹੈ ?

ਕੀ ਤਨਖਾਈਆ ਪ੍ਰਧਾਨ ਪਾਰਟੀ ਤੇ ਐਸ.ਜੀ.ਪੀ.ਸੀ. ਮੈਂਬਰਾਂ ਨਾਲ ਸਲਾਹ ਕਰਕੇ ਪ੍ਰਧਾਨ ਦੀ ਚੋਣ ਕਰੇਗਾ ?

ਕੀ ਤਨਖਾਈਆ ਪ੍ਰਧਾਨ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਮੈਂਬਰ ਮਿਲ ਸਕਦੇ ਹਨ ਜਾਂ ਗੱਲ ਕਰ ਸਕਦੇ ਹਨ ?

ਫੈਸਲਾਕੁੱਨ ਸਮਾਂ ਹੈ ਕਿ ਕੀ ਐਸ.ਜੀ.ਪੀ.ਸੀ. ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮੱਰਪਿੱਤ ਹਨ ਕਿ ਸਿਰਫ ਤੇ ਸਿਰਫ ਬਾਦਲ ਪਰਿਵਾਰ ਨੂੰ ਤੇ ਖ਼ਾਸ ਕਰ ਤਨਖਾਈਏ ਪ੍ਰਧਾਨ ਦੇ ਫੈਸਲੇ ਅਨੁਸਾਰ ਐਸ.ਜੀ.ਪੀ.ਸੀ. ਪ੍ਰਧਾਨ ਚੁਣਨਗੇ ??

ਹੁਣ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਇਸ ‘ਤੇ ਕੀ ਪ੍ਰਤੀਕਰਿਆ ਦਿੰਦੇ ਹਨ?