ਯੂਪੀ ‘ਚ ਕਾਂਗਰਸ ਦਾ ਵੱਡਾ ਦਾਅ! ਮੁੱਕੇਬਾਜ਼ ਵਿਜੇਂਦਰ ਸਿੰਘ ਮਥੁਰਾ ਤੋਂ ਹੇਮਾ ਮਾਲਿਨੀ ਵਿਰੁੱਧ ਲੜ ਸਕਦੇ ਨੇ ਚੋਣ
1 min read

ਯੂਪੀ ‘ਚ ਕਾਂਗਰਸ ਦਾ ਵੱਡਾ ਦਾਅ! ਮੁੱਕੇਬਾਜ਼ ਵਿਜੇਂਦਰ ਸਿੰਘ ਮਥੁਰਾ ਤੋਂ ਹੇਮਾ ਮਾਲਿਨੀ ਵਿਰੁੱਧ ਲੜ ਸਕਦੇ ਨੇ ਚੋਣ

ਲੋਕਸਭਾ ਚੋਣਾਂ ਵਿਚਾਲੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਉੱਥੇ ਭਾਜਪਾ ਤੇ ਕਾਂਗਰਸ ‘ਚ ਜ਼ਬਰਦਸਤ ਟੱਕਰ ਵੇਖਣ ਨੂੰ ਮਿਲ ਰਹੀ ਹੈ। ਮਥੁਰਾ ਤੋਂ ਭਾਜਪਾ ਨੇ ਅਦਾਕਾਰਾ ਹੇਮਾ ਮਾਲਿਨੀ ਨੂੰ ਉਮੀਦਵਾਰ ਬਣਾਇਆ ਹੈ। ਮੀਡਿਆ ਰਿਪੋਰਟਾਂ ਦੀ ਮੰਨੀਏ ਤਾਂ ਕਾਂਗਰਸ ਇਸ ਸੀਟ ਤੋਂ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਮੈਦਾਨ ‘ਚ ਉਤਾਰ ਸਕਦੀ ਹੈ। ਹਾਲਾਂਕਿ ਪਾਰਟੀ ‘ਚ ਉਨ੍ਹਾਂ ਦੇ ਨਾਂ ਨੂੰ ਲੈ ਕੇ ਮੰਥਨ ਜਾਰੀ ਹੈ। ਇਸ ਸੀਟ ਲਈ ਕੁਝ ਹੋਰ ਨਾਂ ਵੀ ਦੌੜ ਵਿੱਚ ਦੱਸੇ ਜਾ ਰਹੇ ਹਨ ਪਰ ਵਿਜੇਂਦਰ ਸਿੰਘ ਦਾ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ 23 ਮਾਰਚ ਨੂੰ ਕਾਂਗਰਸ ਨੇ ਯੂਪੀ ਤੋਂ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਪਾਰਟੀ ਨੇ ਅਜੈ ਰਾਏ ਨੂੰ ਵਾਰਾਣਸੀ ਤੋਂ ਪੀਐਮ ਮੋਦੀ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਸੀ। ਹਾਲਾਂਕਿ ਕਾਂਗਰਸ ਨੇ ਰਾਏਬਰੇਲੀ ਅਤੇ ਅਮੇਠੀ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ।