ਚੰਡੀਗੜ੍ਹ ਤੋਂ ਭਾਜਪਾ ਨੇ ਕੱਟਿਆ ਕਿਰਨ ਖੇਰ ਦਾ ਟਿਕਟ, ਹੁਣ ਇਹ ਆਗੂ ਹੋਵੇਗਾ ਉਮੀਦਵਾਰ
1 min read

ਚੰਡੀਗੜ੍ਹ ਤੋਂ ਭਾਜਪਾ ਨੇ ਕੱਟਿਆ ਕਿਰਨ ਖੇਰ ਦਾ ਟਿਕਟ, ਹੁਣ ਇਹ ਆਗੂ ਹੋਵੇਗਾ ਉਮੀਦਵਾਰ

ਭਾਜਪਾ ਨੇ ਚੰਡੀਗੜ੍ਹ ਸੀਟ ਤੋਂ ਲੋਕਸਭਾ ਚੋਣਾਂ ਲਈ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕਿਰਨ ਖੇਰ ਦਾ ਟਿਕਟ ਕੱਟ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਜੇ ਟੰਡਨ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਚੰਡੀਗੜ੍ਹ ‘ਚ 10 ਸਾਲ ਬਾਅਦ ਭਾਜਪਾ ਨੇ ਸਥਾਨਕ ਚਿਹਰੇ ‘ਤੇ ਬਾਜ਼ੀ ਮਾਰੀ ਹੈ।

ਬਾਲੀਵੁੱਡ ਸਟਾਰ ਕਿਰਨ ਖੇਰ ਪਿਛਲੇ ਦੋ ਵਾਰ ਚੰਡੀਗੜ੍ਹ ਤੋਂ ਸੰਸਦ ਮੈਂਬਰ ਰਹਿ ਚੁੱਕੀ ਹੈ। 2019 ਵਿੱਚ ਉਨ੍ਹਾਂ ਨੂੰ 2 ਲੱਖ ਤੋਂ ਵੱਧ ਵੋਟਾਂ ਮਿਲੀਆਂ। ਇਸ ਵਿੱਚ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਬਾਂਸਲ ਨੂੰ ਹਰਾਇਆ। ਇਸ ਤੋਂ ਪਹਿਲਾਂ 2014 ‘ਚ ਉਹ ਲਗਭਗ 1.91 ਲੱਖ ਵੋਟਾਂ ਨਾਲ ਜਿੱਤੀ ਸੀ। ਇਸ ਵਾਰ ਵੀ ਉਨ੍ਹਾਂ ਨੇ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਪਵਨ ਕੁਮਾਰ ਬਾਂਸਲ ਨੂੰ ਹਰਾਇਆ ਸੀ।