ਪੰਜਾਬ ਲਈ ਅੱਜ ਜਾਰੀ ਹੋ ਸਕਦੀ ਹੈ ਭਾਜਪਾ ਦੀ ਸੂਚੀ: ਸੰਗਰੂਰ ਲੋਕ ਸਭਾ ਸੀਟ ਤੋਂ ਪੜ੍ਹੋ ਕੌਣ ਹੋਵੇਗਾ ਉਮੀਦਵਾਰ
ਭਾਜਪਾ ਪੰਜਾਬ ਦੀਆਂ ਬਾਕੀ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਅੱਜ ਜਾਰੀ ਕਰ ਸਕਦੀ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਭਾਜਪਾ ਨੇ ਮਾਲਵੇ ਦੀ ਸਭ ਤੋਂ ਗਰਮ ਸੀਟ ਸੰਗਰੂਰ ਤੋਂ ਆਪਣਾ ਉਮੀਦਵਾਰ ਚੁਣ ਲਿਆ ਹੈ ਅਤੇ ਇਸ ਵਾਰ ਪਾਰਟੀ ਹਿੰਦੂ ਚਿਹਰੇ ‘ਤੇ ਸੱਟਾ ਲਗਾਉਣ ਜਾ ਰਹੀ ਹੈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਰਵਿੰਦ ਖੰਨਾ ਦਾ ਨਾਂ ਲਗਭਗ ਫਾਈਨਲ ਮੰਨਿਆ ਜਾ ਰਿਹਾ ਹੈ। ਇਸ ਦਾ ਐਲਾਨ ਪਾਰਟੀ ਅੱਜ ਕਿਸੇ ਵੀ ਸਮੇਂ ਹੋ ਸਕਦਾ ਹੈ।
ਸੰਗਰੂਰ ਸੀਟ ‘ਤੇ 40 ਫੀਸਦੀ ਹਿੰਦੂ ਵੋਟਰ ਹਨ, ਜਿਸ ਕਾਰਨ ਕਾਂਗਰਸ ਨੇ 2004 ‘ਚ ਪਹਿਲੀ ਵਾਰ ਅਰਵਿੰਦ ਖੰਨਾ ਨੂੰ ਚੋਣ ਮੈਦਾਨ ‘ਚ ਉਤਾਰਿਆ ਸੀ। ਫਿਰ ਸਾਲ 2009 ਵਿੱਚ ਕਾਂਗਰਸ ਨੇ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਅਤੇ ਇੱਥੇ ਵੀ ਕਾਂਗਰਸ ਹਿੰਦੂ ਵੋਟ ਬੈਂਕ ਲੈਣ ਵਿੱਚ ਕਾਮਯਾਬ ਰਹੀ। ਵਿਜੇਇੰਦਰ ਸਿੰਗਲਾ 2017 ਵਿੱਚ ਸੰਗਰੂਰ ਤੋਂ ਮੁੜ ਜਿੱਤੇ। ਜੇਕਰ ਗੱਲ ਕਰੀਏ ਤਾਂ 2002 ਤੋਂ ਹੁਣ ਤੱਕ ਸੰਗਰੂਰ ਵਿੱਚ ਹਿੰਦੂ ਉਮੀਦਵਾਰ ਤਿੰਨ ਵਾਰ ਜਿੱਤੇ ਹਨ।