ਫਰੀਦਕੋਟ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ MBBS ਡਾਕਟਰ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਕੁੜੀ GGS ਮੈਡੀਕਲ ‘ਚ ਇੰਟਰਨਸ਼ਿਪ ਕਰ ਰਹੀ ਸੀ। ਡਾਕਟਰ ਦੀ ਮ੍ਰਿਤਕ ਦੇਹ ਫਰੀਦਕੋਟ ਵਿਖੇ ਆਪਣੇ ਘਰ ਵਿਚ ਲਟਕਦੀ ਮਿਲੀ। ਮ੍ਰਿਤਕ ਦੀ ਪਹਿਚਾਣ ਡਾ ਅਨੁਸ਼ਕਾ ਵਾਸੀ ਫਰੀਦਕੋਟ ਵਜੋਂ ਹੋਈ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀ ਚੱਲ ਸਕਿਆ , ਪਰ ਕਿਹਾ ਜਾ ਰਿਹਾ ਕਿ ਮ੍ਰਿਤਕ MBBS ਤੋਂ ਬਾਅਦ MD ਦੀ ਤਿਆਰੀ ਕਰ ਰਹੀ ਸੀ ਜਿਸ ਨੂੰ ਲੈ ਕੇ ਉਹ ਕਾਫੀ ਸਟਰੈੱਸ ਵਿਚ ਸੀ।