ਮਾਨ ਸਰਕਾਰ ਨੇ ਕੇਂਦਰ ‘ਤੇ ਵੱਡੇ ਇਲਜ਼ਾਮ ਲਾਏ ਹਨ। ਮਾਨ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਨੇ ਖੇਡਾਂ ਨੂੰ ਲੈ ਕੇ ਪੰਜਾਬ ਲਈ ਫ਼ੰਡ ਜਾਰੀ ਨਹੀਂ ਕੀਤਾ ਹੈ। ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਪੰਜਾਬ ਦੇ ਕੈਬਨਿਟ ਮੰਤਰੀਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦਾ ਜਿੱਥੇ ਆਰ.ਡੀ.ਐਫ. ਸਮੇਤ ਹੋਰ ਫੰਡ ਰੋਕੇ ਉਥੇ ਖੇਡਾਂ ਲਈ ਕੋਈ ਵੀ ਵੱਡਾ ਪ੍ਰਾਜੈਕਟ ਨਹੀਂ ਦਿੱਤਾ, ਇਥੋਂ ਤੱਕ ਕਿ ਵਿਸ਼ਵ ਕੱਪ ਕ੍ਰਿਕਟ ਦਾ ਮੈਚ ਪਹਿਲੀ ਵਾਰ ਮੁਹਾਲੀ ਵਿਖੇ ਨਹੀਂ ਹੋਇਆ। ਵਾਰਾਨਸੀ ਤੇ ਗੁਜਰਾਤ ਨੂੰ ਫੰਡ ਲੁੱਟਾਉਣ ਵਾਲੀ ਕੇਂਦਰ ਸਰਕਾਰ ਨੇ ਪੰਜਾਬ ਨਾਲ ਵਿਤਰਕੇਬਾਜ਼ੀ ਕੀਤੀ ਅਤੇ ਹੁਣ ਵੇਲਾ ਆ ਗਿਆ ਹੈ ਕਿ ਪਾਰਲੀਮੈਂਟ ਵਿੱਚ ਉਨ੍ਹਾਂ ਦੀ ਪਾਰਟੀ ਨੂੰ ਜਿਤਾਇਆ ਜਾਵੇ ਤਾਂ ਜੋ ਕੇਂਦਰ ਵਿੱਚ ਆਪ ਦੀ ਭਾਈਵਾਲ ਵਾਲੀ ਸਰਕਾਰ ਬਣੇ ਜਿਸ ਨਾਲ ਸੂਬੇ ਨੂੰ ਵੱਧ ਤੋਂ ਵੱਧ ਫੰਡ ਦਿੱਤੇ ਜਾਣ।
ਮੀਤ ਹੇਅਰ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੀ ਗੁਆਚੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਨਵੀਂ ਖੇਡ ਨੀਤੀ ਬਣਾਈ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗ ਗਏ ਹਨ। ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੇ ਖਿਡਾਰੀਆਂ ਨੇ 20 ਮੈਡਲ ਜਿੱਤ ਕੇ 72 ਸਾਲ ਦੇ ਸਾਰੇ ਰਿਕਾਰਡ ਤੋੜੇ ਹਨ ਜੋ ਕੀ ਮਾਨ ਵਾਲੀ ਗੱਲ ਹੈ।