ਸ.ਸ਼ਰਨਜੀਤ ਸਿੰਘ ਮਾਨ ਦੀ ਅੰਤਿਮ ਅਰਦਾਸ ‘ਚ ਹਰ ਕੋਈ ਹੋਇਆ ਭਾਵੁਕ
ਬੀਤੇ ਦਿਨੀਂ ਨਕੋਦਰ ਤੋਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਸੀ ਜਦੋਂ ਉਨਾਂ ਦੇ ਪਤੀ ਸਰਨਜੀਤ ਸਿੰਘ ਮਾਨ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ।ਸ਼ਰਨਜੀਤ ਸਿੰਘ ਮਾਨ ਨਮਿਤ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨ ਕਥਾ ਅਤੇ ਅੰਤਿਮ ਅਰਦਾਸ ਪ੍ਰੋਗਰਾਮ ਸੰਪੰਨ ਹੋਇਆ।ਪੰਜਾਬ ਸਰਕਾਰ ਦੀ ਤਰਫੋਂ ਸ.ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸ.ਜੈ ਕਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ,ਬਲਬੀਰ ਸਿੰਘ ਸਿਹਤ ਮੰਤਰੀ,ਅਮਨ ਅਰੋੜਾ ਕੈਬਨਿਟ ਮੰਤਰੀ, ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਕੈਬਨਟ ਮੰਤਰੀ, ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ, ਚੇਤੰਨ ਸਿੰਘ ਜੌੜਾ ਮਾਜਰਾ ਕੈਬਨਿਟ ਮੰਤਰੀ, ਬਲਕਾਰ ਸਿੰਘ ਕੈਬਨਿਟ ਮੰਤਰੀ,ਸ਼੍ਰੀ ਦੇਵ ਮਾਨ ਵਿਧਾਇਕ ਨਾਭਾ,ਰਜਨੀਸ਼ ਦਹੀਆ ਵਿਧਾਇਕ ਫਿਰੋਜ਼ਪੁਰ ਦਿਹਾਤੀ,ਡਾਕਟਰ ਅਮਨਦੀਪ ਕੌਰ ਵਿਧਾਇਕ ਮੋਗਾ,ਹਰਦੀਪ ਸਿੰਘ ਮੰਡੀਆਂ ਵਿਧਾਇਕ ਸਾਹਨੇਵਾਲ,ਲਖਵੀਰ ਸਿੰਘ ਰਾਏ ਵਿਧਾਇਕ ਫਤਿਹਗੜ੍ਹ ਸਾਹਿਬ,ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ,ਵਿਧਾਇਕ ਫੌਜਾ ਸਿੰਘ ਸਰਾਰੀ,ਮਨਜੀਤ ਸਿੰਘ ਬਿਲਾਸਪੁਰ ਵਿਧਾਇਕ ਨਿਹਾਲਸਿੰਘ ਵਾਲਾ,ਸੰਤ ਬਲਵੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ,ਸਾਬਕਾ ਵਿਧਾਇਕ ਨੂਰਮਹਿਲ ਰਾਜਵਿੰਦਰ ਕੌਰ ਭੁੱਲਰ,ਸ਼੍ਰੀ ਨਰੇਸ਼ ਕਟਾਰੀਆ ਵਿਧਾਇਕ ਜੀਰਾ,ਰੁਪਿੰਦਰ ਸਿੰਘ ਹੈਪੀ ਵਿਧਾਇਕ,ਕੁਲਜੀਤ ਸਿੰਘ ਰੰਧਾਵਾ ਵਿਧਾਇਕ ਡੇਰਾਬੱਸੀ,ਰਮਨ ਅਰੋੜਾ ਵਿਧਾਇਕ, ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਹਰਮੀਤ ਸਿੰਘ ਪਠਾਨਮਾਜਰਾ ਵਿਧਾਇਕ, ਸ਼੍ਰੀਮਤੀ ਬਲਜਿੰਦਰ ਕੌਰ ਵਿਧਾਇਕ, ਦਵਿੰਦਰਜੀਤ ਸਿੰਘ ਲਾਡੀ ਢੌਂਸ ਵਿਧਾਇਕ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਜਸਵੀਰ ਸਿੰਘ ਰਾਜਾ ਵਿਧਾਇਕ ਟਾਂਡਾ, ਵਿਧਾਇਕ ਮਾਸਟਰ ਜਗਸ਼ੀਰ ਸਿੰਘ ਤੋਂ ਇਲਾਵਾ ਪ੍ਰਮੁੱਖ ਹਸਤੀਆਂ ਵਿੱਚ ਰਾਜਕਮਲ ਸਿੰਘ ਗਿੱਲ, ਜਗਰੂਪ ਸਿੰਘ ਸੇਖਵਾਂ,ਰਾਜਵਿੰਦਰ ਕੌਰ ਥਿਆੜਾ,ਮੰਗਲ ਸਿੰਘ ਬਾਸੀ,ਸੁਰਿੰਦਰ ਸਿੰਘ ਸੋਢੀ ਓਲੰਪੀਅਨ,ਜਗਦੀਪ ਸਿੰਘ ਜੀਂਦਾਂ,ਸਟੀਫਨ ਕਲੇਰ,ਚਰਨਜੀਤ ਸਿੰਘ ਚੰਨੀ ਜਲੰਧਰ, ਪਰਮਿੰਦਰ ਸਿੰਘ ਪੰਡੋਰੀ, ਦੀਪਕ ਬਾਲੀ,ਕਸ਼ਮੀਰ ਸਿੰਘ ਮੱਲੀ,ਸੰਤ ਪ੍ਰਗਟ ਨਾਥ,ਹਰਜਿੰਦਰ ਸਿੰਘ ਲੱਲੀਆਂ,ਪੱਤਰਕਾਰ ਜਤਿੰਦਰ ਪੰਨੂ,ਪੱਤਰਕਾਰ ਸਤਨਾਮ ਸਿੰਘ ਚਾਨਾ,ਪ੍ਰਿੰਸੀਪਲ ਪ੍ਰੇਮ ਕੁਮਾਰ, ਅਵਤਾਰ ਸਿੰਘ ਰਾਮੇਵਾਲ ਸ਼ਾਮਿਲ ਸਨ।ਸਟੇਜ ਸੰਚਾਲਨ ਗਿਆਨੀ ਭਗਵਾਨ ਸਿੰਘ ਜੌਹਲ ਨੇ ਬਹੁਤ ਹੀ ਅਦਬ ਸਤਿਕਾਰ ਨਾਲ ਕੀਤਾ।