ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੋਣ ਲੜ ਰਹੀ ਹੈ। CM ਭਗਵੰਤ ਮਾਨ ਵੀ ਉਪ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਜਲੰਧਰ ਹੀ ਵਿੱਚ ਡੇਰੇ ਲਾਉਣ ਜਾ ਰਹੇ ਹਨ। ਦਰਅਸਲ CM ਮਾਨ ਨੇ ਕਿਹਾ ਹੈ ਕਿ ਉਪ ਚੋਣਾਂ ਦੇ ਮੱਦੇਨਜ਼ਰ ‘ਆਪ’ ਦੀ ਚੋਣ ਮੁਹਿੰਮ ਲਈ ਜਲੰਧਰ ‘ਚ ਮਕਾਨ ਕਿਰਾਏ ‘ਤੇ ਲੈਣਗੇ ਅਤੇ ਪਾਰਟੀ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਕੰਮਾਂ ਦੇ ਆਧਾਰ ‘ਤੇ ਹੀ ਚੋਣ ਲੜੇਗੀ।
ਉਨ੍ਹਾਂ ਕਿਹਾ ਕਿ ਮੈਂ ਲੋਕਾਂ ਨੂੰ ਦੱਸਾਂਗਾ ਕਿ ਇਹ ਕੰਮ ਹੋ ਚੁੱਕਿਆ ਹੈ ਅਤੇ ਇਹ ਕੰਮ ਹਾਲੇ ਵੀ ਬਾਕੀ ਹੈ। ਸਾਡੇ ਇਲਾਕੇ ਦੇ ਵਿਕਾਸ ਲਈ ਸਾਨੂੰ ਹੋਰ ਬਲ ਬਖਸ਼ੋ।ਸੀ.ਐਮ ਮਾਨ ਨੇ ਕਿਹਾ ਕਿ ਮੈਂ ਜਲੰਧਰ ‘ਚ ਇੱਕ ਮਕਾਨ ਕਿਰਾਏ ‘ਤੇ ਲਵਾਂਗਾ। ਇਹ ਨਹੀਂ ਕਿ ਸਿਰਫ 10 ਜੁਲਾਈ ਤੱਕ ਹੀ ਘਰ ਕਿਰਾਏ ‘ਤੇ ਲਵਾਂਗਾ। ਇਹ ਘਰ ਬਾਅਦ ਵਿੱਚ ਮਾਝਾ ਅਤੇ ਦੋਆਬਾ ਖੇਤਰਾਂ ਲਈ ਹਫ਼ਤੇ ਵਿੱਚ ਦੋ ਜਾਂ ਤਿੰਨ ਦਿਨਾਂ ਲਈ ਦਫ਼ਤਰ ਵਜੋਂ ਕੰਮ ਕਰੇਗਾ। ਮੈਂ ਉਥੇ ਰਹਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਉਹ ਅਤੇ ਅਧਿਕਾਰੀ ਜਨਤਕ ਸ਼ਿਕਾਇਤਾਂ ਦੇ ਪ੍ਰਭਾਵੀ ਅਤੇ ਤੁਰੰਤ ਨਿਪਟਾਰੇ ਲਈ ਉੱਥੇ ਮੌਜੂਦ ਰਹਿਣਗੇ।