ਬੀ.ਕੇ.ਯੂ.ਦੇ ਆਗੂ ਸੁੱਖ ਗਿੱਲ ਮੋਗਾ ਦੀ ਟੀਮ ਦਾ ਹੋਇਆ ਵਿਸ਼ੇਸ਼ ਸਨਮਾਨ
1 min read

ਬੀ.ਕੇ.ਯੂ.ਦੇ ਆਗੂ ਸੁੱਖ ਗਿੱਲ ਮੋਗਾ ਦੀ ਟੀਮ ਦਾ ਹੋਇਆ ਵਿਸ਼ੇਸ਼ ਸਨਮਾਨ

ਬੀਤੇ ਦਿਨੀ ਫਿਲੌਰ ਦੇ ਇੱਕ ਏਜੰਟ ਵੱਲੋਂ ਕਪੂਰਥਲਾ ਜਿਲ੍ਹੇ ਦੇ ਪਿੰਡ ਕੋਲੀਆਂ ਵਾਲਾ ਦੇ ਪਰਮਜੀਤ ਸਿੰਘ ਨਾਲ ਹੋਈ ਵੀਹ ਲੱਖ ਦੀ ਠੱਗੀ ਦੇ ਪੈਸੇ ਵਾਪਸ ਕਰਵਾ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਕੌਮੀ ਜਨਰਲ ਸਕੱਤਰ ਪੰਜਾਬ ਅਤੇ ਸਾਥੀਆਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ। ਪਰਿਵਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਲਈ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਅਤੇ ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਘਰ ਸੱਦ ਕੇ ਸਰਿਪਾਓ ਦੇ ਕੇ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਸੁੱਖ ਗਿੱਲ ਮੋਗਾ,ਪ੍ਰਗਟ ਸਿੰਘ ਲਹਿਰਾ ਅਤੇ ਕੇਵਲ ਸਿੰਘ ਖਹਿਰਾ ਜਿਲ੍ਹਾ ਪ੍ਰਧਾਨ ਜਲੰਧਰ ਨੇ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਅਤੇ ਆਈਆਂ ਹੋਈਆਂ ਸੰਗਤਾ ਦਾ ਧੰਨਵਾਦ ਕੀਤਾ,ਇਸ ਮੌਕੇ ਦਵਿੰਦਰ ਸਿੰਘ ਕੋਟ ਈਸੇ ਖਾਂ ਸ਼ਹਿਰੀ ਪ੍ਰਧਾਨ,ਲਖਵਿੰਦਰ ਸਿੰਘ ਕਰਮੂੰਵਾਲਾ ਮੀਤ ਪ੍ਰਧਾਨ,ਗੁਰਚਰਨ ਸਿੰਘ ਢਿੱਲੋਂ ਇਕਾਈ ਪ੍ਰਧਾਨ,ਗੁਰਜੀਤ ਸਿੰਘ ਭਿੰਡਰ ਯੂਥ ਆਗੂ,ਲਾਲਜੀਤ ਸਿੰਘ ਭੁੱਲਰ,ਗੁਰਚਰਨ ਸਿੰਘ ਪੀਰ ਮੁਹੰਮਦ,ਅਮਰਿੰਦਰ ਸਿੰਘ ਖੰਬੇ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ,ਲਖਵੀਰ ਸਿੰਘ ਗੋਬਿੰਦਪੁਰ ਮੁੱਖ ਸਲਾਹਕਾਰ,ਜਸਵੰਤ ਸਿੰਘ ਲੋਹਗੜ੍ਹ ਮੀਤ ਪ੍ਰਧਾਨ,ਡਾ ਐਮ ਪੀ ਸਿੰਘ,ਜਸਵੀਰ ਸਿੰਘ ਭਦਮਾਂ,ਤਜਿੰਦਰ ਸਿੰਘ ਸੈਕਟਰੀ ਬਲਾਕ ਪ੍ਰਧਾਨ,ਤਜਿੰਦਰ ਸਿੰਘ ਮਿੰਟਾ,ਪੀਟਰ ਬਾਲੋਕੀ ਆਦਿ ਕਿਸਾਨ ਹਾਜਰ ਸਨ ।