ਨਕੋਦਰ: ਲੋਕ ਸਭਾ ਚੋਣਾਂ ਲਈ ਨਾਮਜਦਗੀਆਂ ਦਾਖਲ ਹੋਣ ਤੋਂ ਬਾਅਦ ਜਲੰਧਰ ਹੌਟ ਸੀਟ ਦਾ ਚੋਣ ਪ੍ਰਚਾਰ ਸਿਖਰ ‘ਤੇ ਪੁੱਜ ਗਿਆ ਹੈ।ਇੱਥੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਪਵਨ ਕੁਮਾਰ ਟੀਨੂੰ ਅਤੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਦੇ ਵਿਚਕਾਰ ਹੀ ਮੰਨਿਆ ਜਾ ਰਿਹਾ ਹੈ।ਪਰ ਸਭਾ ਹਲਕਾ ਨਕੋਦਰ ਦੇ ਨਤੀਜਿਆਂ ‘ਤੇ ਝਾਤ ਮਾਰੀਏ ਤਾਂ ਬੀਤੀਆਂ ਚੋਣਾਂ ਵਿੱਚ ‘ਆਪ’ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਨਾਲ ਹੀ ਦੇਖਣ ਵਿੱਚ ਆਇਆ ਹੈ।ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀਆਂ ਸਰਗਰਮੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੇਡਰ ਨੂੰ ਆਪਣੇ ਨਾਲ ਤੋਰ ਕੇ ਵਿਰੋਧੀਆਂ ਨੂੰ ਚੋਣ ਮੁਹਿੰਮ ਵਿੱਚ ਪਛਾੜ ਦਿੱਤਾ। ਇਤਿਹਾਸਿਕ ਨਗਰ ਬਿਲਗਾ ਵਿਖੇ ਦਵਿੰਦਰ ਕੱਦੀ, ਪ੍ਰਧਾਨ ਗੁਰਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਦੀ ਪ੍ਰੇਰਨਾ ਨਾਲ ਸਦਕਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।ਸਮੂਲੀਅਤ ਕਰਨ ਵਾਲਿਆਂ ਵਿੱਚ ਆਸ਼ਾ ਰਾਣੀ,ਰਾਜ ਰਾਣੀ, ਮਨਜੀਤ ਕੌਰ,ਡਿੰਪਲ, ਪੂਜਾ, ਨਿਸ਼ਾ, ਆਰਤੀ, ਸਰਬਜੀਤ ਕੌਰ, ਮਨਜੀਤ ਕੌਰ, ਰਾਣੋ, ਜਸਵਿੰਦਰ ਕੌਰ,ਕੁਲਵੰਤ ਕੌਰ,ਬਲਵੀਰ ਕੌਰ,ਅਮਰੀਕ ਲਾਲ,ਰਿੰਕੂ,ਸੰਨੀ, ਬੌਬੀ, ਰਾਣਾ, ਡਾਕਟਰ ਸੋਨੂੰ,ਅੰਬਾ,ਬਿੰਦਾ, ਵਰਿੰਦਰ, ਦੀਪਾ, ਪਰਮਿੰਦਰ ਸਿੰਘ, ਸੰਨੀ,ਅਮਨਾ,ਕ੍ਰਿਸ਼ਨ, ਲੱਕੀ, ਹੈਪੀ, ਪਰਮਿੰਦਰ, ਜੌਨੀ, ਮੋਹਣ ਲਾਲ,ਸੋਨੂ, ਜੀਤਾ, ਰਾਜਾ, ਸਿੰਮੂ,ਗੁਰਪ੍ਰੀਤ ਸਿੰਘ, ਅਤੇ ਲੱਕੀ ਪੰਡਿਤ ਸਨ।