‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਰੋਡ ਸ਼ੋਅ ਕੱਢਿਆ
1 min read

‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਰੋਡ ਸ਼ੋਅ ਕੱਢਿਆ

ਲੋਕ ਸਭਾ ਚੋਣਾਂ ਲਈ ਨਾਮਜਦਗੀਆਂ ਦਾਖਲ ਕਰਦੇ ਸਾਰ ਹੀ ਉਮੀਦਵਾਰਾਂ ਨੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਵਿੱਚ ਸਰਗਰਮੀਆਂ ਵਧਾ ਦਿੱਤੀਆਂ ਹਨ।ਕੜੀ ਵਿੱਚ ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਹਲਕਾ ਨਕੋਦਰ ਦੇ ਪਿੰਡਾਂ/ਸ਼ਹਿਰਾਂ ਵਿੱਚ ਰੋਡ ਸ਼ੋਅ ਕੱਢਿਆ।ਇਸ ਪ੍ਰੋਗਰਾਮ ਵਿੱਚ ਵੱਡੇ ਪੱਧਰ ਤੇ ਨੌਜਵਾਨਾਂ ਅਤੇ ਪਾਰਟੀ ਵਲੰਟੀਅਰ ਨੇ ਟਰੈਕਟਰਾਂ,ਗੱਡੀਆਂ ਅਤੇ ਮੋਟਰਸਾਈਕਲਾਂ ਨਾਲ ਸ਼ਮੂਲੀਅਤ ਕੀਤੀ।ਹਲਕਾ ਨਕੋਦਰ ਦੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੇ ਉਲੀਕੇ ਰੂਟ ਮੁਤਾਬਿਕ ਨੂਰਮਹਿਲ,ਡੱਲਾ,ਕੋਟ ਬਾਦਲ ਖਾਂ,ਫਤਿਹਪੁਰ, ਰਾਮੇਵਾਲ, ਉਮਰਪੁਰ ਕਲਾਂ, ਤਲਵਣ, ਬਿਲਗਾ ਤੋਂ ਹੁੰਦਾ ਹੋਇਆ ਰੋਡ ਸ਼ੋਅ ਨੂਰਮਹਿਲ ਆ ਕੇ ਸਮਾਪਤ ਹੋਇਆ।ਉਪਰੰਤ ਪਵਨ ਕੁਮਾਰ ਟੀਨੂੰ ਅਤੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਨੂਰਮਹਿਲ ਵਿਖੇ ਪਾਰਟੀ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ।