ਇਤਿਹਾਸਿਕ ਨਗਰ ਬਿਲਗਾ ਵਿਖੇ ਲਖਜੀਤ ਸਿੰਘ ਪੁੱਤਰ ਬਿਸ਼ਨ ਸਿੰਘ ਪੱਤੀ ਭੱਟੀ ਸੀਨੀਅਰ ਆਗੂ ਆਮ ਆਦਮੀ ਪਾਰਟੀ ਯੂਨਿਟ ਬਿਲਗਾ ‘ਤੇ ਦੋ ਨੌਜਵਾਨਾਂ ਵੱਲੋਂ ਗੋ*ਲੀ ਚਲਾਉਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲਖਜੀਤ ਸਿੰਘ ਸੰਘੇੜਾ ਸ਼ਾਮ 6:30 ਵਜੇ ਦੇ ਕਰੀਬ ਆਪਣੇ ਡੇਰੇ ਉੱਪਰ ਮੌਜੂਦ ਸੀ ਜਿੱਥੇ ਦੋ ਅਣਪਛਾਤੇ ਨੌਜਵਾਨ ਮੋਟਰਸਾਇਕਲ ਉੱਪਰ ਆਏ ਤਾਂ ਇੱਕ ਨੇ ਉਤਰ ਕੇ ਲਖਜੀਤ ਸਿੰਘ ਨੂੰ ਕਿਸੇ ਦਾ ਪਤਾ ਪੁੱਛਿਆ ਜਦੋਂ ਲਖਜੀਤ ਸਿੰਘ ਉਸ ਨੂੰ ਪਤਾ ਦੱਸਣ ਲਈ ਨਜ਼ਦੀਕ ਗਿਆ ਤਾਂ ਉਸ ਨੌਜਵਾਨ ਨੇ ਲਗਾਤਾਰ ਦੋ ਗੋ*ਲੀਆਂ ਦੇ ਫਾਇਰ ਕਰ ਦਿੱਤੇ ਜਿਸ ਵਿੱਚੋਂ ਇੱਕ ਫਾ*ਇਰ ਮਿਸ ਹੋ ਗਿਆ ਅਤੇ ਲਖਜੀਤ ਸਿੰਘ ਨੇ ਮੌਕਾ ਬਚਾਉਂਦਿਆਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨ ਨੇ ਇੱਕ ਫਾ*ਇਰ ਹੋਰ ਕੀਤਾ। ਜੋ ਲਖਜੀਤ ਸਿੰਘ ‘ਤੇ ਗਰਦਨ ਛੂੰਹਦਾ ਹੋਇਆ ਨਿਕਲ ਗਿਆ। ਹਮ*ਲਾਵਰ ਆਪਣਾ ਨਿਸ਼ਾਨਾ ਖੁੰਝਦਾ ਦੇਖ ਭੱਜ ਗਏ। ਲਖਜੀਤ ਸਿੰਘ ਨੇ ਜ਼*ਖਮੀ ਹਾਲਤ ਵਿੱਚ ਨਜ਼ਦੀਕੀ ਡੇਰੇ ਤੋਂ ਇੱਕ ਨੌਜਵਾਨ ਦੀ ਸਹਾਇਤਾ ਲਈ ਜਿਸ ਨੇ ਉਸ ਨੂੰ ਹਸਪਤਾਲ ਪਹੁੰਚਾਇਆ ।ਬਿਲਗਾ ਪੁਲਿਸ ਸੂਚਨਾ ਮਿਲਣ ‘ਤੇ ਤੁਰੰਤ ਘਟਨਾ ਸਥਾਨ ‘ਤੇ ਪੁੱਜੀ ਜਿੱਥੋਂ ਉਨਾਂ ਨੂੰ ਦੋ ਚੱਲੇ ਅਤੇ ਇੱਕ ਜਿੰਦਾ ਕਾ*ਰਤੂਸ ਬਰਾਮਦ ਹੋਇਆ। ਇਥੇ ਇਹ ਵੀ ਵਰਨਣਯੋਗ ਹੈ ਕਿ ਲਖਜੀਤ ਸਿੰਘ ਉੱਪਰ ਕੁਝ ਸਮਾਂ ਪਹਿਲਾਂ 27 ਫਰਵਰੀ 2022 ਨੂੰ ਜਾ*ਨਲੇਵਾ ਹ*ਮਲਾ ਹੋਇਆ ਸੀ ਜਿਸ ਦਾ ਬਿਲਗਾ ਪੁਲਿਸ ਨੇ ਮੁਕੱਦਮਾ ਨੰਬਰ 27 ਮਿਤੀ 27 ਫਰਵਰੀ 2022 ਨੂੰ ਜੇਰੇ ਧਾਰਾ 323, 324, 34, 34,326 ਅਧੀਨ ਦਰਜ ਕੀਤਾ ਹੋਇਆ ਹੈ ਜੋ ਅਜੇ ਵੀ ਅਨਟਰੇਸ ਚੱਲ ਰਿਹਾ ਹੈ। ਤਾਜ਼ਾ ਹ*ਮਲੇ ਸਬੰਧੀ ਬਿਲਗਾ ਪੁਲਿਸ ਨਾਲ ਸੰਪਰਕ ਕਰਨ ‘ਤੇ ਉਹਨਾਂ ਦੱਸਿਆ ਕਿ ਅਸੀਂ ਮੌਕੇ ਪਰ ਪਹੁੰਚ ਗਏ ਸੀ ਸਾਡੀ ਤਫਤੀਸ਼ ਵੱਖ-ਵੱਖ ਪਹਿਲੂਆਂ ‘ਤੇ ਚੱਲ ਰਹੀ ਹੈ ਅਤੇ ਅੱਜ ਜ਼ੇਰੇ ਇਲਾਜ ਲਖਜੀਤ ਸਿੰਘ ਦਾ ਬਿਆਨ ਹੋਣ ਉਪਰੰਤ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਲਖਜੀਤ ਸਿੰਘ ਉੱਪਰ ਦੋ ਵਾਰ ਜਾਨਲੇਵਾ ਹੋਏ ਹਮਲੇ ਦੀਆਂ ਲੋਕਾਂ ਵਿੱਚ ਵੱਖ-ਵੱਖ ਚਰਚਾਵਾਂ ਚੱਲ ਰਹੀਆਂ।