ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਰਾਹੁਲ ਗਾਂਧੀ ਦੇ ਨਿਸ਼ਾਨਾ, ਪੜ੍ਹੋ ਕੀ ਕਿਹਾ
1 min read

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ ਰਾਹੁਲ ਗਾਂਧੀ ਦੇ ਨਿਸ਼ਾਨਾ, ਪੜ੍ਹੋ ਕੀ ਕਿਹਾ

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਐਤਵਾਰ ਰਾਤ ਪੰਜਾਬ ਦੇ ਲੁਧਿਆਣਾ ਪਹੁੰਚੇ। ਉਨ੍ਹਾਂ ਹੈਬੋਵਾਲ ਨੇੜੇ ਮੱਲੀ ਫਾਰਮ ਹਾਊਸ ਵਿਖੇ ਹਿਮਾਚਲ ਪਰਿਵਾਰ ਸੰਗ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਵੀ ਸ਼ਿਰਕਤ ਕੀਤੀ। ਅਨੁਰਾਗ ਠਾਕੁਰ ਨੇ ਕਿਹਾ ਕਿ ਬਿੱਟੂ ਉਨ੍ਹਾਂ ਦਾ ਪੁਰਾਣਾ ਦੋਸਤ ਹੈ। ਇਸੇ ਲਈ ਅੱਜ ਉਹ ਉਨ੍ਹਾਂ ਲਈ ਲੁਧਿਆਣਾ ਆਏ ਹਨ।

ਠਾਕੁਰ ਨੇ ਕਿਹਾ ਕਿ ਅੱਜ ਕਾਂਗਰਸ ਦੀ ਸਥਿਤੀ ਇਹ ਬਣ ਗਈ ਹੈ ਕਿ ਰਾਹੁਲ ਗਾਂਧੀ ਨੂੰ ਆਪਣੇ ਲਈ ਕੋਈ ਸੁਰੱਖਿਅਤ ਸੀਟ ਨਹੀਂ ਮਿਲ ਰਹੀ ਹੈ। ਅੱਜ ਰਾਹੁਲ ਕਦੇ ਅਮੇਠੀ ਤੋਂ ਤਾਂ ਕਦੇ ਰਾਏਬਰੇਲੀ ਸੀਟ ਤੋਂ ਚੋਣ ਲੜ ਰਹੇ ਹਨ। ਹਾਲਾਤ ਇਹ ਬਣ ਗਏ ਹਨ ਕਿ ਰਾਹੁਲ ਭੱਜਦਾ ਹੈ, ਪਰ ਹਾਰ ਹੀ ਮਿਲੇਗੀ।ਅਨੁਰਾਗ ਨੇ ਕਿਹਾ ਕਿ ਕਾਂਗਰਸ ਲੇਟ. ਬੇਅੰਤ ਸਿੰਘ ਦੇ ਪਰਿਵਾਰ ਬਾਰੇ ਕਦੇ ਕੁਝ ਚੰਗਾ ਨਹੀਂ ਸੋਚਿਆ। ਅੱਜ ਬਿੱਟੂ ਕਾਂਗਰਸ ਵਿੱਚ ਉੱਚ ਅਹੁਦੇ ’ਤੇ ਰਹਿ ਸਕਦਾ ਸੀ। ਕਾਂਗਰਸ ਨੇ ਇਨ੍ਹਾਂ ਦੀ ਵਰਤੋਂ ਹੀ ਕੀਤੀ ਹੈ।