ਕੇਜਰੀਵਾਲ ਨੂੰ ਕੋਰਟ ਦਾ ਝਟਕਾ! ਨਹੀਂ ਮਿਲੀ ਡਾਕਟਰ ਨਾਲ ਸਲਾਹ ਕਰਨ ਦੀ ਇਜਾਜ਼ਤ
1 min read

ਕੇਜਰੀਵਾਲ ਨੂੰ ਕੋਰਟ ਦਾ ਝਟਕਾ! ਨਹੀਂ ਮਿਲੀ ਡਾਕਟਰ ਨਾਲ ਸਲਾਹ ਕਰਨ ਦੀ ਇਜਾਜ਼ਤ

ਸ਼ਰਾਬ ਨੀਤੀ ਮਾਮਲੇ ‘ਚ 1 ਅਪ੍ਰੈਲ ਤੋਂ ਤਿਹਾੜ ਜੇਲ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੋਮਵਾਰ ਨੂੰ ਰੌਸ ਐਵੇਨਿਊ ਕੋਰਟ ਤੋਂ ਝਟਕਾ ਲੱਗਾ। ਉਸ ਨੂੰ ਹਰ ਰੋਜ਼ 15 ਮਿੰਟ ਤੱਕ ਡਾਕਟਰ ਨਾਲ ਸਲਾਹ ਕਰਨ ਦੀ ਇਜਾਜ਼ਤ ਨਹੀਂ ਮਿਲੀ। ਮੁੱਖ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸ਼ੂਗਰ ਦੇ ਨਿਯਮਤ ਜਾਂਚ, ਸਲਾਹ-ਮਸ਼ਵਰੇ ਅਤੇ ਇਨਸੁਲਿਨ ਦੀ ਮੰਗ ਕੀਤੀ ਸੀ।

ਈਡੀ ਨੇ 18 ਅਪ੍ਰੈਲ ਨੂੰ ਰਾਉਸ ਐਵੇਨਿਊ ਕੋਰਟ ਨੂੰ ਦੱਸਿਆ ਸੀ ਕਿ ਕੇਜਰੀਵਾਲ ਜੇਲ੍ਹ ‘ਚ ਜਾਣਬੁੱਝ ਕੇ ਅੰਬ ਅਤੇ ਮਠਿਆਈਆਂ ਖਾ ਰਹੇ ਹਨ, ਤਾਂ ਜੋ ਉਨ੍ਹਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਅਤੇ ਉਨ੍ਹਾਂ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਮਿਲ ਸਕੇ। ਅਦਾਲਤ ਨੇ ਇਸ ‘ਤੇ ਈਡੀ ਤੋਂ ਜਵਾਬ ਮੰਗਿਆ ਸੀ।