ਬੰਗਲਾਦੇਸ਼ ਵਿੱਚ ਦੋ ਮਹੀਨੇ ਤੱਕ ਚੱਲੇ ਰਾਖਵਾਂਕਰਨ ਵਿਰੋਧੀ ਵਿਦਿਆਰਥੀ ਅੰਦੋਲਨ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ 5 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਿੰਸਕ ਮਾਹੌਲ ਕਾਰਨ ਸ਼ੇਖ ਹਸੀਨਾ ਨੂੰ ਦੇਸ਼ ਛੱਡ ਕੇ ਭੱਜਣਾ ਪਿਆ। ਉਹ ਇੱਕ ਫੌਜੀ ਜਹਾਜ਼ ਵਿੱਚ ਰਵਾਨਾ ਹੋਈ। ਖਬਰਾਂ ਮੁਤਾਬਕ ਉਸ ਦੀ ਭੈਣ ਰੇਹਾਨਾ ਵੀ ਉਸ ਦੇ ਨਾਲ ਹੈ। ਉਹ ਬੰਗਾਲ ਦੇ ਰਸਤੇ ਦਿੱਲੀ ਪਹੁੰਚ ਰਹੀ ਹੈ। ਕੁਝ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਸ਼ਾਮ ਨੂੰ ਲੰਡਨ ਤੋਂ ਦਿੱਲੀ ਲਈ ਰਵਾਨਾ ਹੋ ਸਕਦੀ ਹੈ। ਇਸ ਤੋਂ ਬਾਅਦ ਉਹ ਫਿਨਲੈਂਡ ਜਾਂ ਹੋਰ ਦੇਸ਼ਾਂ ਵਿਚ ਜਾ ਸਕਦੀ ਹੈ। ਹਾਲਾਂਕਿ, ਅਜੇ ਤੱਕ ਕੁਝ ਵੀ ਪੁਸ਼ਟੀ ਨਹੀਂ ਹੋਈ ਹੈ।
ਬੰਗਲਾਦੇਸ਼ ਦੇ ਫੌਜ ਮੁਖੀ ਨੇ ਕਿਹਾ, “ਅਸੀਂ ਅੰਤਰਿਮ ਸਰਕਾਰ ਬਣਾਵਾਂਗੇ। ਅਸੀਂ ਹੁਣ ਦੇਸ਼ ਦੀ ਵਾਗਡੋਰ ਸੰਭਾਲਾਂਗੇ। ਅੰਦੋਲਨ ਵਿੱਚ ਜਿਨ੍ਹਾਂ ਲੋਕਾਂ ਦੀ ਹੱਤਿਆ ਕੀਤੀ ਗਈ ਹੈ, ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।”