ਹਰਿਆਣਾ ਦੇ ਰੇਵਾੜੀ ‘ਤੋਂ ਇਕ ਬਹੁਤ ਵੱਡੀ ਖ਼ਬਰ ਸਾਹਮਣੇ ਆਈ ਹੈ। ਮੀਡਿਆ ਰਿਪੋਰਟਾਂ ਮੁਤਾਬਕ ਇੱਥੇ ਇਕ ਕੰਪਨੀ ‘ਚ ਬਾਇਲਰ ਫਟ ਗਿਆ। ਜਿਸ ਕਾਰਨ 100 ਤੋਂ ਵੱਧ ਮੁਲਾਜ਼ਮ ਸੜ ਗਏ। ਇਨ੍ਹਾਂ ਵਿੱਚੋਂ 30 ਦੇ ਕਰੀਬ ਮੁਲਾਜ਼ਮਾਂ ਨੂੰ ਗੰਭੀਰ ਹਾਲਤ ਵਿੱਚ ਰੇਵਾੜੀ ਸ਼ਹਿਰ ਦੇ ਟਰਾਮਾ ਸੈਂਟਰ ਵਿੱਚ ਲਿਆਂਦਾ ਗਿਆ ਹੈ।ਇਹ ਹਾਦਸਾ ਧਾਰੂਹੇੜਾ ਇੰਡਸਟਰੀਅਲ ਏਰੀਆ ‘ਚ ਸਥਿਤ ਆਟੋ ਪਾਰਟਸ ਬਣਾਉਣ ਵਾਲੀ ਫੈਕਟਰੀ ‘ਚ ਵਾਪਰਿਆ। ਸ਼ਾਮ 7 ਵਜੇ ਦੇ ਕਰੀਬ ਅਚਾਨਕ ਬੁਆਇਲਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਨਾਲ 100 ਤੋਂ ਵੱਧ ਕਰਮਚਾਰੀ ਪ੍ਰਭਾਵਿਤ ਹੋਏ ਹਨ।