ਇਸ ਵਾਰ ਦੇ ਬਜਟ ਵਿਚ ਇਨਕਮ ਟੈਕਸ ਸਲੈਬ ਵਿਚ ਵੱਡੇ ਬਦਲਾਅ ਕੀਤਾ ਗਏ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਇਨ੍ਹਾਂ ਬਦਲਾਅ ਦਾ ਐਲਾਨ ਕੀਤਾ।ਹੁਣ 3 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ, 3-7 ਲੱਖ ਰੁਪਏ ਆਮਦਨ ਤਕ 5 ਫ਼ੀਸਦੀ, 7-10 ਲੱਖ ‘ਤੇ 10 ਫ਼ੀਸਦੀ, 10-12 ਲੱਖ ਤਕ 15 ਫ਼ੀਸਦੀ, 12-15 ਲੱਖ ਤਕ 20 ਫ਼ੀਸਦੀ ਅਤੇ 15 ਲੱਖ ਤੋਂ ਵੱਧ ਆਮਦਨ ‘ਤੇ 30 ਫ਼ੀਸਦੀ ਟੈਕਸ ਦੇਣਾ ਪਵੇਗਾ।