ਉੱਤਰ ਪ੍ਰਦੇਸ਼ ਤੋਂ ਨੇਪਾਲ ਜਾ ਰਹੀ ਬੱਸ ਨਾਲ ਅਣਹੋਣੀ! 14 ਲੋਕ ਹੋਏ ਰੱਬ ਨੂੰ ਪਿਆਰੇ
1 min read

ਉੱਤਰ ਪ੍ਰਦੇਸ਼ ਤੋਂ ਨੇਪਾਲ ਜਾ ਰਹੀ ਬੱਸ ਨਾਲ ਅਣਹੋਣੀ! 14 ਲੋਕ ਹੋਏ ਰੱਬ ਨੂੰ ਪਿਆਰੇ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇੱਕ ਬੱਸ ਸ਼ੁੱਕਰਵਾਰ (23 ਅਗਸਤ) ਨੂੰ ਨੇਪਾਲ ਦੀ ਮਾਰਸਯਾਂਗਦੀ ਨਦੀ ਵਿੱਚ ਡਿੱਗ ਗਈ। ਇਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। 14 ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਇਕ ਬੱਚਾ ਵੀ ਹੈ। 31 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਬੱਸ ਪੋਖਰਾ, ਨੇਪਾਲ ਤੋਂ ਕਾਠਮੰਡੂ ਜਾ ਰਹੀ ਸੀ। ਬੱਸ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਮਹਾਰਾਸ਼ਟਰ ਦੇ ਸਨ। ਸਾਰੇ ਨੇਪਾਲ ਘੁੰਮਣ ਗਏ ਹੋਏ ਸਨ। ਇਹ ਹਾਦਸਾ ਨੇਪਾਲ ਦੇ ਤਨਹੁਨ ਜ਼ਿਲੇ ‘ਚ ਸ਼ੁੱਕਰਵਾਰ ਸਵੇਰੇ 11.30 ਵਜੇ ਵਾਪਰਿਆ, ਨੇਪਾਲ ਪੁਲਸ, ਆਰਮਡ ਪੁਲਸ ਫੋਰਸ ਅਤੇ ਨੇਪਾਲ ਆਰਮੀ ਖੋਜ ਅਤੇ ਬਚਾਅ ਕਾਰਜ ਕਰ ਰਹੀ ਹੈ।