ਚੰਡੀਗੜ੍ਹ ‘ਚ 3 ਲੇਅਰ ਸੁਰੱਖਿਆ ‘ਚ EVM, 900 ਸੁਰੱਖਿਆ ਕਰਮਚਾਰੀ ਤਾਇਨਾਤ
1 min read

ਚੰਡੀਗੜ੍ਹ ‘ਚ 3 ਲੇਅਰ ਸੁਰੱਖਿਆ ‘ਚ EVM, 900 ਸੁਰੱਖਿਆ ਕਰਮਚਾਰੀ ਤਾਇਨਾਤ

ਚੰਡੀਗੜ੍ਹ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਚੰਡੀਗੜ੍ਹ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ, ਸੈਕਟਰ 26 ਵਿੱਚ ਰੱਖੀ ਗਈ ਹੈ। ਇੱਥੇ ਬਣੇ ਸਟਰਾਂਗ ਰੂਮ ਨੂੰ ਕੈਮਰੇ ਦੀ ਨਿਗਰਾਨੀ ਹੇਠ ਸੀਲ ਕਰ ਦਿੱਤਾ ਗਿਆ ਸੀ। ਹੁਣ ਇਸ ਨੂੰ 4 ਤਰੀਕ ਨੂੰ ਖੋਲ੍ਹਿਆ ਜਾਵੇਗਾ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੰਨੀਏ ਤਾਂ ਚੰਡੀਗੜ੍ਹ ਵਿੱਚ ਦੁਪਹਿਰ 2 ਵਜੇ ਦੇ ਕਰੀਬ ਨਤੀਜੇ ਸਪੱਸ਼ਟ ਹੋ ਜਾਣਗੇ। ਭਲਕੇ ਜਦੋਂ ਇੱਥੇ ਵੋਟਾਂ ਦੀ ਗਿਣਤੀ ਹੋਵੇਗੀ ਤਾਂ ਇੱਥੇ 900 ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਨੇ ਮੰਗਲਵਾਰ ਨੂੰ ਇਸ ਖੇਤਰ ਵਿੱਚ ਧਾਰਾ 144 ਲਗਾ ਕੇ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ।

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਵੀ ਤਿਆਰ ਹੈ। ਇਸ ਦੇ ਲਈ ਕਰੀਬ 60 ਕਰਮਚਾਰੀ ਸੁਰੱਖਿਆ ਲਈ ਤਾਇਨਾਤ ਕੀਤੇ ਗਏ ਹਨ। ਜਿਸ ਦੀ ਡਿਊਟੀ 24 ਘੰਟੇ ਹੁੰਦੀ ਹੈ। ਕਿਸੇ ਸਮੇਂ ਇੱਥੇ 10 ਦੇ ਕਰੀਬ ਹਥਿਆਰਬੰਦ ਬਲ ਅਤੇ 20 ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮ ਤਾਇਨਾਤ ਰਹਿੰਦੇ ਹਨ। ਈਵੀਐਮ ਦੀ ਸੁਰੱਖਿਆ ਤਿੰਨ ਪਰਤਾਂ ਵਿੱਚ ਕੀਤੀ ਜਾਂਦੀ ਹੈ। ਇਸ ਵਿੱਚ ਪਹਿਲੇ ਪੱਧਰ ’ਤੇ ਅਰਧ ਸੈਨਿਕ ਬਲ, ਦੂਜੇ ਪੱਧਰ ’ਤੇ ਹਥਿਆਰਬੰਦ ਬਲ ਅਤੇ ਤੀਜੇ ਪੱਧਰ ’ਤੇ ਚੰਡੀਗੜ੍ਹ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਚੰਡੀਗੜ੍ਹ ਦੇ ਐਸਐਸਪੀ ਖੁਦ ਸੁਰੱਖਿਆ ਦੀ ਨਿਗਰਾਨੀ ਕਰ ਰਹੇ ਹਨ।