ਹਰਿਆਣਾ ਵਿੱਚ 1 ਅਕਤੂਬਰ ਨੂੰ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਦੀ ਵੋਟਿੰਗ ਤਰੀਕ ਬਦਲ ਸਕਦੀ ਹੈ। ਭਾਜਪਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੇ ਚੋਣ ਕਮਿਸ਼ਨ ਨੂੰ ਪੱਤਰ ਭੇਜ ਕੇ ਬਿਸ਼ਨੋਈ ਭਾਈਚਾਰੇ ਦੀਆਂ ਛੁੱਟੀਆਂ ਅਤੇ ਧਾਰਮਿਕ ਪ੍ਰੋਗਰਾਮਾਂ ਦਾ ਹਵਾਲਾ ਦਿੰਦੇ ਹੋਏ ਮਿਤੀ ਬਦਲਣ ਦੀ ਮੰਗ ਕੀਤੀ ਸੀ, ਜਿਸ ‘ਤੇ ਚੋਣ ਕਮਿਸ਼ਨ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ।
ਸੰਭਾਵਨਾ ਹੈ ਕਿ ਚੋਣ ਕਮਿਸ਼ਨ ਹਰਿਆਣਾ ਵਿੱਚ 1 ਅਕਤੂਬਰ ਦੀ ਬਜਾਏ 7 ਜਾਂ 8 ਅਕਤੂਬਰ ਨੂੰ ਵੋਟਿੰਗ ਕਰਵਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜੰਮੂ-ਕਸ਼ਮੀਰ ‘ਚ ਵੋਟਾਂ ਦੀ ਗਿਣਤੀ ਦੀ ਤਰੀਕ ਵੀ ਬਦਲ ਸਕਦੀ ਹੈ। ਹਾਲਾਂਕਿ ਇਸ ‘ਤੇ ਜੋ ਵੀ ਫੈਸਲਾ ਹੋਵੇਗਾ, ਉਹ ਮੰਗਲਵਾਰ ਨੂੰ ਹੀ ਲਿਆ ਜਾਵੇਗਾ।