ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਸੁਣਾਈ ਗਈ ਸਜ਼ਾ
1 min read

ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਸੁਣਾਈ ਗਈ ਸਜ਼ਾ

6000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਈਡੀ ਅਦਾਲਤ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਡੀਐਸਪੀ ਜਗਦੀਸ਼ ਭੋਲਾ ਸਮੇਤ 17 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਸਜ਼ਾ ਸੁਣਾਈ ਹੈ। ਇਸ ਦੌਰਾਨ ਜਗਦੀਸ਼ ਭੋਲਾ, ਮਨਪ੍ਰੀਤ, ਸੁਖਰਾਜ, ਸੁਖਜੀਤ ਸ਼ੁਕਲਾ, ਮਨਿੰਦਰ, ਦਵਿੰਦਰ ਸਿੰਘ ਹੈਪੀ, ਅਵਤਾਰ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਜਦਕਿ ਜਗਦੀਸ਼ ਭੋਲਾ ਦੀ ਪਤਨੀ ਗੁਰਪ੍ਰੀਤ ਕੌਰ, ਅਵਤਾਰ ਪਤਨੀ ਸੰਦੀਪ ਕੌਰ, ਜਗਮਿੰਦਰ ਕੌਰ ਔਲਖ, ਗੁਰਮੀਤ ਕੌਰ, ਅਰਮਜੀਤ ਸਿੰਘ ਅਤੇ ਭੋਲਾ ਦੇ ਸਹੁਰੇ ਦਲੀਪ ਮਾਨ ਨੂੰ 3-3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਦਕਿ ਗੁਰਪ੍ਰੀਤ ਸਿੰਘ, ਸੁਭਾਸ਼ ਬਜਾਜ ਅਤੇ ਅੰਕੁਰ ਬਜਾਜ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਕੁੱਲ 23 ਮੁਲਜ਼ਮ ਸਨ। ਇਨ੍ਹਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਭੋਲਾ ਦਾ ਪਿਤਾ ਬਲਸ਼ਿੰਦਰ ਵੀ ਇਸ ਕੇਸ ਵਿੱਚ ਮੁਲਜ਼ਮ ਸੀ, ਹਾਲਾਂਕਿ ਉਸ ਦੀ ਮੌਤ ਹੋ ਚੁੱਕੀ ਹੈ।