ਜ਼ਰਾ ਧਿਆਨ ਨਾਲ! ਚੱਲਣ ਵਾਲੀ ਹੈ Heat Wave! ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਪਵੇਗੀ ਅੱਤ ਦੀ ਗਰਮੀ
ਦੇਸ਼ ਵਾਸੀਆਂ ਨੂੰ ਅੱਤ ਦੀ ਗਰਮੀ ਝੇਲਣੀ ਪਵੇਗੀ। ਆਉਣ ਵਾਲੇ ਦਿਨਾਂ ‘ਚ ਹੀਟ ਵੇਵ ਚਲਣ ਵਾਲੀ ਹੈ। ਮਈ ਵਿੱਚ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਤਾਪਮਾਨ 40-42 ਡਿਗਰੀ ਸੈਲਸੀਅਸ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਰਾਜਸਥਾਨ, ਝਾਰਖੰਡ, ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਉੜੀਸਾ, ਪੱਛਮੀ ਬੰਗਾਲ, ਕਰਨਾਟਕ ਅਤੇ ਤੇਲੰਗਾਨਾ ਵਿੱਚ ਹੀਟਵੇਵ 5 ਤੋਂ 7 ਦਿਨਾਂ ਤੱਕ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ-ਮੱਧ ਬੰਗਾਲ ਦੀ ਖਾੜੀ ਅਤੇ ਭਾਰਤ ਦੇ ਨਾਲ ਲੱਗਦੇ ਪੂਰਬੀ ਤੱਟਾਂ ਉੱਤੇ ਹੇਠਲੇ ਪੱਧਰ ਦਾ ਐਂਟੀਸਾਈਕਲੋਨ ਗਰਮ ਅਪ੍ਰੈਲ ਲਈ ਜ਼ਿੰਮੇਵਾਰ ਹੈ। ਆਈਐਮਡੀ ਦੇ ਵਿਗਿਆਨੀ ਸੋਮਾ ਸੇਨ ਰਾਏ ਨੇ ਕਿਹਾ- ਉੱਤਰੀ ਭਾਰਤ ਦੇ ਰਾਜਾਂ ਵਿੱਚ ਤੂਫ਼ਾਨ ਦੀ ਸਥਿਤੀ ਬਣ ਰਹੀ ਹੈ। ਅਫਗਾਨਿਸਤਾਨ ਤੋਂ ਭਾਰਤ ‘ਤੇ ਸਰਗਰਮ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਦਿੱਲੀ ‘ਚ 1 ਹਫਤੇ ਤੱਕ ਗਰਮੀ ਦੀ ਲਹਿਰ ਚੱਲਣ ਦੀ ਸੰਭਾਵਨਾ ਘੱਟ ਹੈ।