ਹਲਕਾ ਨਕੋਦਰ ਦੇ ਵੋਟਰ ਇਤਿਹਾਸ ਦੁਹਰਾਉਣਗੇ- ਇੰਦਰਜੀਤ ਕੌਰ ਮਾਨ
1 min read

ਹਲਕਾ ਨਕੋਦਰ ਦੇ ਵੋਟਰ ਇਤਿਹਾਸ ਦੁਹਰਾਉਣਗੇ- ਇੰਦਰਜੀਤ ਕੌਰ ਮਾਨ

ਲੋਕ ਸਭਾ ਚੋਣਾਂ ਲਈ ਨਾਮਜਦਗੀਆਂ ਹੁੰਦਿਆਂ ਸਾਰ ਹੀ ਰਾਜਨੀਤਿਕ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ।ਬੀਤੇ ਦਿਨੀ ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਹਲਕੇ ਵਿੱਚ ਵਿਰੋਧੀ ਪਾਰਟੀਆਂ ਦੇ ਕੇਡਰ ਨੂੰ ਆਪਣੇ ਨਾਲ ਜੋੜਨ ਲਈ ਮੁਹਿੰਮ ਵਿੱਡੀ ਹੋਈ ਹੈ,ਜਿਸ ਦੇ ਨਤੀਜੇ ਵਜੋਂ ਪਿੰਡ ਔਜਲਾ (ਬਿਲਗਾ) ਦੇ ਕਾਂਗਰਸੀ ਸਾਬਕਾ ਸਰਪੰਚ ਜਸਵੰਤ ਸਿੰਘ ਰਾਜੀ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਸਾਬਕਾ ਸਰਪੰਚ ਜਸਵੰਤ ਸਿੰਘ ਦਾ ਅਤੇ ਉਸ ਦੇ ਨਾਲ ਸ਼ਾਮਿਲ ਹੋਣ ਵਾਲੇ ਮੱਖਣ ਸਿੰਘ, ਜਸਵਿੰਦਰ ਸਿੰਘ, ਸੋਡੀ ਸਿੰਘ ਮਨੀਲਾ, ਬਲਿਹਾਰ ਸਿੰਘ, ਬੱਬੂ ਔਜਲਾ, ਬੀਤਾ, ਨਿੱਕੂ ਔਜਲਾ, ਪੰਮਾ, ਮੰਗੀ ਔਜਲਾ, ਗਗਨਪ੍ਰੀਤ ਔਜਲਾ, ਸੰਤੋਖ ਸਿੰਘ, ਮੰਗਤ ਰਾਮ, ਬੂਟਾ ਔਜਲਾ,ਲੱਡਾ ਔਜਲਾ, ਗੋਗਾ ਔਜਲਾ, ਪਿੰਕੀ ਔਜਲਾ, ਕਾਲੂ ਔਜਲਾ, ਅਤੇ ਬਿੱਟੂ ਔਜਲਾ ਨੂੰ ਆਇਆ ਕਹਿੰਦਿਆਂ ਉਹਨਾਂ ਦਾ ਸਵਾਗਤ ਕੀਤਾ।ਵਾਰਣਨਯੋਗ ਹੈ ਕਿ ਪਿੰਡ ਔਜਲਾ ਦੀ ਟੀਮ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਨ ਲਈ ਹੈਪੀ ਫ਼ਰਵਾਲਾ ਕਿੰਦਾ ਨਾਗਰਾ ਅਤੇ ਪ੍ਰਧਾਨ ਗੁਰਿੰਦਰ ਸਿੰਘ ਬਿਲਗਾ ਨੇ ਕੜੀ ਨਾਲ ਕੜੀ ਜੋੜੀ।