ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ: ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾਇਆ
1 min read

ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚੀ: ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾਇਆ

ਪੈਰਿਸ ਓਲੰਪਿਕ ‘ਚ ਭਾਰਤੀ ਹਾਕੀ ਟੀਮ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਕੁਆਰਟਰ ਫਾਈਨਲ ਮੈਚ ਵਿੱਚ ਭਾਰਤ ਨੇ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾਇਆ। ਫੁਲ ਟਾਈਮ ਮੈਚ ਵਿੱਚ ਦੋਵਾਂ ਟੀਮਾਂ ਦਾ ਸਕੋਰ 1-1 ਨਾਲ ਬਰਾਬਰ ਰਿਹਾ। ਭਾਰਤ ਨੇ ਸ਼ੂਟਆਊਟ ਵਿੱਚ ਲਗਾਤਾਰ 4 ਗੋਲ ਕੀਤੇ। ਬ੍ਰਿਟਿਸ਼ ਟੀਮ ਸਿਰਫ਼ ਦੋ ਗੋਲ ਹੀ ਕਰ ਸਕੀ। ਭਾਰਤੀ ਗੋਲਕੀਪਰ ਸ਼੍ਰੀਜੇਸ਼ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ 2 ਗੋਲ ਬਚਾਏ।

ਭਾਰਤੀ ਟੀਮ ਦੀ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਟੀਮ ਸਿਰਫ਼ 10 ਖਿਡਾਰੀਆਂ ਨਾਲ ਖੇਡ ਰਹੀ ਸੀ। ਭਾਰਤੀ ਡਿਫੈਂਡਰ ਅਮਿਤ ਰੋਹੀਦਾਸ 60 ਮਿੰਟ ਦੀ ਖੇਡ ਦੇ 48 ਮਿੰਟ ਤੱਕ ਮੈਚ ਤੋਂ ਬਾਹਰ ਰਹੇ।