ਪੰਜਾਬ ‘ਚ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਜ਼ਿਮਨੀ ਚੋਣ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਲਾਈਨ ‘ਚ ਖੜ੍ਹੇ ਲੋਕ ਹੀ ਵੋਟ ਪਾ ਸਕਣਗੇ। ਇਸ ਸੀਟ ‘ਤੇ ਸ਼ਾਮ 5 ਵਜੇ ਤੱਕ 51.30 ਫੀਸਦੀ ਵੋਟਿੰਗ ਹੋਈ। ਇਸ ਸੀਟ ਲਈ ਵੋਟਾਂ ਦੀ ਗਿਣਤੀ 13 ਜੁਲਾਈ ਨੂੰ ਹੋਵੇਗੀ। ਵੋਟਿੰਗ ਦੌਰਾਨ ਭਾਜਪਾ ਵਰਕਰਾਂ ਨੇ ਵਿਅਕਤੀ ਨੂੰ ਫੜ ਲਿਆ ਹੈ। ਜਿਨ੍ਹਾਂ ਪਾਸੋਂ ਇੱਕ ਸੂਚੀ ਪ੍ਰਾਪਤ ਹੋਈ ਹੈ। ਸੂਚੀ ਵਿੱਚ ਕੁਝ ਲੋਕਾਂ ਦੇ ਨਾਂ ਲਿਖੇ ਹੋਏ ਹਨ। ਜਿਸ ਵਿੱਚ 2-2 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਸੀ। ਭਾਜਪਾ ਵਰਕਰਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸ ਦੌਰਾਨ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਦੀ ਗ੍ਰਿਫਤਾਰੀ ਦੀ ਅਫਵਾਹ ਸਾਹਮਣੇ ਆਈ।