ਹੁਣ ਕਰਤਾਰਪੁਰ ਲਾਂਘੇ ‘ਤੇ ਵੀ ਹੋਵੇਗੀ ਫਿਲਮਾਂ ਦੀ ਸ਼ੂਟਿੰਗ, ਜਾਣੋ ਕਿੰਨੀ ਲੱਗੇਗੀ ਫੀਸ
ਡੇਰਾ ਬਾਬਾ ਨਾਨਕ ‘ਚ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਕਰਤਾਰਪੁਰ ਕੌਰੀਡੋਰ ਤੇ ਹੁਣ ਫਿਲਮਾਂ ਦੀ ਸ਼ੂਟਿੰਗ ਦੇਖਣ ਨੂੰ ਮਿਲੇਗੀ। ਜੀ ਹਾ ਇਸ ਦੀ ਇਜਾਜ਼ਤ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋ ਦੇ ਦਿੱਤੀ ਗਈ ਹੈ । ਇੱਥੇ ਫਿਲਮਾਂ ਡਾਕੂਮੈਂਟਰੀ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਤਸਵੀਰਾਂ ਵੀ ਖਿੱਚੀਆਂ ਜਾ ਸਕਦੀਆਂ ਹਨ। ਪਰ ਇਸ ਦੇ ਲਈ ਇਕ ਵੱਡੀ ਫ਼ੀਸ ਅਦਾ ਕਰਨੀ ਪਵੇਗੀ ।
ਜੇਕਰ ਵਪਾਰ ਲਈ ਤਸਵੀਰਾਂ ਖਿਚਣਾ ਚਾਹੁੰਦਾ ਹੈ ਤਾ ਉਸ ਨੂੰ 10 ਹਜ਼ਾਰ ਰੁਪਏ ਦੇਣੇ ਹੋਣਗੇ ਇਸੇ ਤਰ੍ਹਾ ਵਿਦਿਆਰਥੀਆ ਨੂੰ ਇਸ ਸੰਬੰਧੀ ਜਾਣਕਾਰੀ ਦੇਣ ਲਈ ਜੇਕਰ ਕੋਈ ਤਸਵੀਰਾਂ ਖਿੱਚਦਾ ਹੈ ਤਾ ਉਸ ਨੂੰ ਪ੍ਰਤੀ ਦਿਨ ਦੇ ਹਿਸਾਬ ਨਾਲ 1 ਹਜਾਰ ਰੁਪਏ ਦੇਣੇ ਹੋਣਗੇ। ਇੱਥੇ ਹੀ ਬੱਸ ਨਹੀਂ ਫ਼ਿਲਮ ਦੀ ਸ਼ੂਟਿੰਗ ਲਈ 1 ਲੱਖ ਰੁਪਏ ਜਦਕਿ ਡਾਕੂਮੈਂਟਰੀ ਲਈ 40 ਹਜ਼ਾਰ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਦੌਰਾਨ ਸਵੇਰ 10 ਵਜੇ ਤੋ ਸ਼ਾਮ ਪੰਜ ਵਜੇ ਤੱਕ ਫਿਲਮਾਂਕਨ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦਇਏ ਕਿ ਮੀਡਿਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ।