ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਮਾਨ ਸਰਕਾਰ 2 ਹੋਰ Toll Plaza ਕਰੇਗੀ ਬੰਦ
1 min read

ਪੰਜਾਬੀਆਂ ਲਈ ਖ਼ੁਸ਼ਖ਼ਬਰੀ! ਮਾਨ ਸਰਕਾਰ 2 ਹੋਰ Toll Plaza ਕਰੇਗੀ ਬੰਦ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ ਹੈ। ਮਾਨ ਸਰਕਾਰ 2 ਅਪ੍ਰੈਲ ਨੂੰ ਸੂਬੇ ਦੇ ਦੋ ਹੋਰ ਟੋਲ ਪਲਾਜ਼ਾ ਬੰਦ ਕਰਨ ਵਾਲੀ ਹੈ। ਇਸਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਕੀਤਾ ਹੈ। ਉਨ੍ਹਾਂ ਲਿਖਿਆ ਕਿ- ”ਲੁਧਿਆਣਾਂ ਤੋਂ ਬਰਨਾਲਾ ਵਾਇਆ ਸੁਧਾਰ..ਰਾਏਕੋਟ..ਮਹਿਲ ਕਲਾਂ ਦੋ ਟੋਲ ਪਲਾਜ਼ਾ ਹਨ..1.ਪਿੰਡ ਰਕਬਾ ਨੇੜੇ ਮੁੱਲ਼ਾਂਪੁਰ..2.ਪਿੰਡ ਮਹਿਲ ਕਲਾਂ ..ਇੱਕੋ ਕੰਪਨੀ ਦੇ ..ਕੰਪਨੀ ਨੇ ਕੋਵਿਡ ਅਤੇ ਕਿਸਾਨ ਅੰਦੋਲਨ ਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ ..ਜਿਸਨੂੰ ਪੰਜਾਬ ਸਰਕਾਰ ਵੱਲ਼ੋਂ ਨਹੀਂ ਮੰਨਿਆ ਗਿਆ..ਇਹ ਦੋਵੇਂ ਟੋਲ ਮਿਤੀ 2 ਅਪਰੈਲ ਰਾਤ 12 ਵਜੇ ਬੰਦ ਹੋ ਜਾਣਗੇ..ਇੰਨਕਲਾਬ ਜ਼ਿੰਦਾਬਾਦ”

ਸੂਬਾ ਸਰਕਾਰ ਵੱਲੋਂ ਹੁਣ ਤੱਕ 12 ਟੋਲ ਪਲਾਜ਼ੇ ਬੰਦ ਕੀਤੇ ਜਾ ਚੁੱਕੇ ਹਨ। ਇੰਨਾ ਹੀ ਨਹੀਂ ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਹੈ ਕਿ ਟੋਲ ਪਲਾਜ਼ਾ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਆਮ ਲੋਕਾਂ ‘ਤੇ ਕੋਈ ਵਿੱਤੀ ਬੋਝ ਨਹੀਂ ਪਾਇਆ ਜਾਵੇਗਾ।