ਮਾਣਯੋਗ ਰਾਸ਼ਟਰਪਤੀ,
ਭਾਰਤ ਗਣਰਾਜ
ਰਾਹੀ:-
ਮਾਣਯੋਗ ਗਵਰਨਰ ਸਾਹਿਬ,
ਪੰਜਾਬ।
ਵਿਸ਼ਾ:-ਕਿਸਾਨਾਂ ਦੀਆਂ ਮੰਗਾਂ ਸਬੰਧੀ।
ਸ੍ਰੀਮਤੀ/ਸ੍ਰੀਮਾਨ ਜੀ,
ਅਸੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਆਪਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ:-
1.ਸਾਰੀਆਂ ਫਸਲਾਂ ਦੀ ਐਮ ਐਸ ਪੀ C2+50% ਫਾਰਮੂਲੇ ਨਾਲ ਖ੍ਰੀਦ ਦਾ ਗਾਰੰਟੀ ਕਾਨੂੰਨ ਬਣਾਇਆ ਜਾਵੇ। ਲਾਗਤ ਖਰਚੇ ਘਟਾਉਣ ਲਈ ਬੀਜ,ਖਾਦ ਅਤੇ ਬਿਜਲੀ ਸਬਸਿਡੀ ਵਿੱਚ ਵਾਧਾ ਕੀਤਾ ਜਾਵੇ।
2.ਕਿਸਾਨਾਂ ਅਤੇ ਮਜ਼ਦੂਰਾ ਦੀਆਂ ਖੁਦਕੁਸ਼ੀਆਂ ਇੱਕ ਕੌੜਾ ਸੱਚ ਹੈ ਇਸ ਦੀ ਰੋਕਥਾਮ ਲਈ ਕਿਸਾਨਾਂ ਤੇ ਮਜ਼ਦੂਰਾਂ ਸਿਰ ਚੜ੍ਹੇ ਸਮੁਚੇ ਕਰਜ਼ੇ ਤੇ ਲੀਕ ਮਾਰੀ ਜਾਵੇ।
3.ਬਿਜਲੀ ਖੇਤਰ ਦਾ ਨਿਜੀਕਰਨ ਕਰਨ ਵਾਲਾ ਬਿਜਲੀ (ਸੋਧ) ਬਿੱਲ-2022 ਰੱਦ ਕੀਤਾ ਜਾਵੇ। ਇਸ ਨੀਤੀ ਅਧੀਨ ਲਗਾਏ ਜਾ ਰਹੇ ਪ੍ਰੀਪੇਡ ਮੀਟਰ(ਸਮਾਰਟ ਚਿੱਪ ਮੀਟਰ)ਲਗਾਉਣੇ ਬੰਦ ਕੀਤੇ ਜਾਣ।
4.ਦੇਸ਼ ਭਰ ਵਿੱਚ ਅਨਾਜ ਸੁਰੱਖਿਆ ਦੀ ਗਾਰੰਟੀ ਕਰਨ ਦੇ ਨਾਲ ਨਾਲ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇ।
5.ਕਾਰਪੋਰੇਟ ਪੱਖੀ ਪ੍ਰਧਾਨ ਮੰਤਰੀ ਫਸਲ ਬੀਮਾਂ ਯੋਜਨਾ ਦੀ ਥਾਂ ਤੇ ਸੋਕਾ, ਹੜ, ਗੜੇਮਾਰੀ ਜਾਂ ਬਿਮਾਰੀ ਕਾਰਨ ਖਰਾਬ ਹੋਈਆਂ ਫ਼ਸਲਾਂ ਦੇ ਖਰਾਬੇ ਸਬੰਧੀ
ਸਰਲ ਅਤੇ ਕਿਸਾਨ ਪੱਖੀ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਜਿਸ ਦੀਆ ਸਾਰੀਆਂ ਕਿਸ਼ਤਾਂ ਸਰਕਾਰ ਅਦਾ ਕਰੇ ।
- 60 ਸਾਲ ਤੋਂ ਉੱਪਰ ਕਿਸਾਨ ਮਰਦ ਔਰਤਾਂ ਨੂੰ 10 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ।
7.ਲਖੀਮਪੁਰ ਖੀਰੀ ਕਾਂਡ ਦੇ ਸ਼ਹੀਦਾਂ ਨੂੰ ਇਨਸਾਫ ਦਿੱਤਾ ਜਾਵੇ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਮੁੱਕਦਮਾ ਚਲਾਇਆ ਜਾਵੇ।
8.ਕਿਸਾਨੀ ਸੰਘਰਸ਼ਾਂ ਦੌਰਾਨ ਰੇਲਵੇ ਸਮੇਤ ਕਿਸਾਨਾਂ ਅਤੇ ਆਗੂਆਂ ਤੇ ਦਰਜ਼ ਕੀਤੇ ਸਾਰੇ ਕੇਸ ਰੱਦ ਕੀਤੇ ਜਾਣ।
9.ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਰਹਿ ਗਏ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀ ਦਿੱਤੀ ਜਾਵੇ।
10.ਨਿਊਜਕਲਿਕ ਵਿਰੁੱਧ ਦਰਜ ਕੇਸ ਰੱਦ ਕੀਤਾ ਜਾਵੇ। ਯੂਏਪੀਏ ਨੂੰ ਖਤਮ ਕੀਤਾ ਜਾਵੇ।
ਅਸੀ ਆਸ ਕਰਦੇ ਹਾਂ ਕਿ ਤੁਸੀ ਉਪਰੋਕਤ ਮੰਗਾਂ ਦੇ ਹੱਲ ਲਈ ਸਹਿਯੋਗ ਕਰੋਗੇ।
ਵਲੋਂ
ਸੰਯੁਕਤ ਕਿਸਾਨ ਮੋਰਚਾ