1 min read
ਮਾਨਸੂਨ ਨੂੰ ਲੈ ਕੇ ਵੱਡੀ ਖਬਰ! ਜਾਣੋ ਪੰਜਾਬ ਕਦੋ ਪਹੁੰਚੇਗਾ ਮਾਨਸੂਨ
ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਮਾਨਸੂਨ ਅੰਡੇਮਾਨ-ਨਿਕੋਬਾਰ ਪਹੁੰਚ ਗਿਆ ਹੈ। ਇਹ 31 ਮਈ ਤੱਕ ਕੇਰਲ ਪਹੁੰਚ ਜਾਵੇਗਾ। ਪਿਛਲੇ ਸਾਲ ਵੀ ਮਾਨਸੂਨ 19 ਮਈ ਨੂੰ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਵਿੱਚ ਪਹੁੰਚਿਆ ਸੀ ਪਰ ਕੇਰਲ ਵਿੱਚ 9 ਦਿਨ ਦੇਰੀ ਨਾਲ 8 ਜੂਨ ਨੂੰ ਪਹੁੰਚਿਆ ਸੀ। ਇਸ ਸਾਲ ਮਾਨਸੂਨ ਆਮ ਤਰੀਕ ਤੋਂ ਪਹਿਲਾਂ ਹੀ ਕੇਰਲ ਵਿੱਚ ਆ ਸਕਦਾ ਹੈ। ਹਾਲਾਂਕਿ ਕੇਰਲ ‘ਚ ਮਾਨਸੂਨ ਦੇ ਆਉਣ ਦੀ ਆਮ ਤਾਰੀਖ 1 ਜੂਨ ਹੈ। ਐਲਾਨੀ ਤਾਰੀਖ ਵਿੱਚ 4 ਦਿਨ ਵੱਧ ਜਾਂ ਘੱਟ ਹੋਣ ਦੀ ਸੰਭਾਵਨਾ ਹੈ। ਭਾਵ ਮਾਨਸੂਨ 28 ਮਈ ਤੋਂ 3 ਜੂਨ ਦੇ ਵਿਚਕਾਰ ਕਿਸੇ ਵੀ ਸਮੇਂ ਆ ਸਕਦਾ ਹੈ। ਆਈਐਮਡੀ ਮੁਤਾਬਕ 16 ਤੋਂ 21 ਜੂਨ ਤੱਕ ਮੱਧ ਪ੍ਰਦੇਸ਼ ਅਤੇ 25 ਜੂਨ ਤੋਂ 6 ਜੁਲਾਈ ਤੱਕ ਰਾਜਸਥਾਨ ਵਿੱਚ ਮਾਨਸੂਨ ਦੇ ਪਹੁੰਚਣ ਦੀ ਸੰਭਾਵਨਾ ਹੈ। ਜਦੋਂ ਕਿ ਯੂਪੀ ਵਿੱਚ ਇਹ 18 ਤੋਂ 25 ਜੂਨ ਤੱਕ ਅਤੇ ਬਿਹਾਰ-ਝਾਰਖੰਡ ਵਿੱਚ 18 ਜੂਨ ਤੱਕ ਪਹੁੰਚ ਜਾਵੇਗੀ। ਇਸੇ ਤਰ੍ਹਾਂ ਪੰਜਾਬ ‘ਚ ਵੀ 26 ਜੂਨ ਤੋਂ ਇਕ ਜੁਲਾਈ ਵਿਚਾਲੇ ਮਾਨਸੂਨ ਪਹੁੰਚੇਗਾ।