ਵਾਟਰ ਕੈਨਨ ਵਾਲੇ ਨਵਦੀਪ ਜਲਵੇੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੀਡਿਆ ਰਿਪੋਰਟਾਂ ਮੁਤਾਬਿਕ ਅੰਬਾਲਾ ਪੁਲਸ ਨੇ ਕਿਸਾਨ ਆਗੂ ਨਵਦੀਪ ਨੂੰ ਮੋਹਾਲੀ ਏਅਰਪੋਰਟ ਤੋਂ ਕਾਬੂ ਕੀਤਾ। ਜਿਸ ਤੋਂ ਬਾਅਦ ਅੰਬਾਲਾ ਸੀ.ਆਈ.ਏ. ਨਵਦੀਪ ਜਲਵੇੜਾ ਨੂੰ ਅੰਬਾਲਾ ਕੋਰਟ ਲੈ ਕੇ ਪਹੁੰਚੀ। ਨਵਦੀਪ ਨੂੰ ਅੱਜ ਭਾਰੀ ਪੁਲੀਸ ਫੋਰਸ ਦੀ ਮੌਜੂਦਗੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੀ.ਆਈ.ਏ.-1 ਨੂੰ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਨਵਦੀਪ ਕਿਸਾਨ ਅੰਦੋਲਨ ਵਿੱਚ ਵਾਟਰ ਕੈਨਨ ਬੁਆਏ ਵਜੋਂ ਮਸ਼ਹੂਰ ਹੋਇਆ ਸੀ। ਪਿਛਲੀ ਵਾਰ ਜਦੋਂ ਪੰਜਾਬ ਤੋਂ ਕਿਸਾਨ ਦਾ ਇਕੱਠ ਸ਼ੰਭੂ ਬਾਰਡਰ ਪਹੁੰਚਿਆ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਸਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਕਿਸਾਨਾਂ ‘ਤੇ ਜਲ ਤੋਪਾਂ ਦੀ ਵਰਤੋਂ ਵੀ ਕੀਤੀ ਸੀ। ਇਸ ਦੌਰਾਨ ਨਵਦੀਪ ਨੇ ਪੁਲਿਸ ਨੂੰ ਚਕਮਾ ਦੇ ਕੇ ਜਲ ਤੋਪ ਪੁਲਿਸ ਵੱਲ ਮੋੜ ਦਿੱਤੀ ਸੀ।