ਮੋਦੀ ਲਹਿਰ ‘ਚ ਤਾਂ ਗ…. ਵਿਰੋਧੀਆਂ ਲਈ ਆਹ ਕੀ ਕਹਿ ਗਏ ਨਵਜੋਤ ਸਿੱਧੂ, ਪੜ੍ਹੋ
1 min read

ਮੋਦੀ ਲਹਿਰ ‘ਚ ਤਾਂ ਗ…. ਵਿਰੋਧੀਆਂ ਲਈ ਆਹ ਕੀ ਕਹਿ ਗਏ ਨਵਜੋਤ ਸਿੱਧੂ, ਪੜ੍ਹੋ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਲਹਿਰ ਵਿੱਚ ਗਧੇ ਵੀ ਚੋਣ ਜਿੱਤ ਗਏ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹਾ ਵਿਅਕਤੀ ਹੈ ਜਿਸ ਨੇ ਮੰਤਰੀ ਦੀ ਪੋਸਟ ਛੱਡ ਦਿੱਤੀ ਹੋਵੇ। ਉਹ ਪ੍ਰਧਾਨ ਮੰਤਰੀ ਮਨਮੋਹਨ ਦੇ ਸਮੇਂ ਦੌਰਾਨ 3 ਵਾਰ ਚੋਣਾਂ ਜਿੱਤ ਚੁੱਕੇ ਹਨ। ਜਦੋਂ ਮੋਦੀ ਲਹਿਰ ਆਈ ਤਾਂ ਗਧੇ ਵੀ ਚੋਣ ਜਿੱਤ ਗਏ।

ਹਾਲਾਂਕਿ ਇਸ ਵਾਰ ਸਿੱਧੂ ਦੇ ਤੇਵਰ ਆਪਣੀ ਅਪਰਟੀ ਲਈ ਨਰਮ ਨਜ਼ਰ ਆਏ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨਾਲ ਸਿੱਧਾ ਪੰਗਾ ਲੈਣ ਵਾਲੇ ਸਿੱਧੂ ਇਸ ਵਾਰ ਉਨ੍ਹਾਂ ਦਾ ਬਚਾਅ ਕਰਦੇ ਨਜ਼ਰ ਆਏ। 3 ਕਾਂਗਰਸੀ ਆਗੂਆਂ ਦੇ ਪਾਰਟੀ ਛੱਡਣ ਦੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਔਖੇ ਸਮੇਂ ‘ਚ ਕਿਰਦਾਰਾਂ ਦੀ ਪਛਾਣ ਹੁੰਦੀ ਹੈ। ਉਹ ਆਪਣੀ ਪਾਰਟੀ ਨਾਲ ਖੜ੍ਹੇ ਹਨ। ਪਾਰਟੀ ਛੱਡਣ ਵਾਲਿਆਂ ਦੀ ਕੋਈ ਨਾ ਕੋਈ ਮਜ਼ਬੂਰੀ ਜ਼ਰੂਰ ਹੋਵੇਗੀ, ਕੋਈ ਵੀ ਇਸ ਤਰ੍ਹਾਂ ਬੇਵਫ਼ਾ ਨਹੀਂ ਹੁੰਦਾ। ਰਾਜਾ ਵੜਿੰਗ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਚੰਡੀਗੜ੍ਹ ਵਿੱਚ ਰਾਜਪਾਲ ਬੀਐਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੰਜਾਬ ਵਿੱਚ ਹੋਏ ਘਪਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।