ਚੰਡੀਗੜ੍ਹ: ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੇ ਹਰਿਆਣਾ ਦੇ 11ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਸਹੁੰ ਚੁੱਕਣ ਤੋਂ ਪਹਿਲਾਂ ਉਨ੍ਹਾਂ ਨੇ ਮੰਚ ‘ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪੈਰ ਛੂਹੇ। ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨਾਲ 5 ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਹ ਪੰਜੇ ਖੱਟਰ ਮੰਤਰੀ ਮੰਡਲ ਵਿੱਚ ਵੀ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਸਤੀਫ਼ੇ ਮਗਰੋਂ ਵਿਧਾਇਕ ਦਲ ਦੀ ਮੀਟਿੰਗ ਵਿੱਚ ਸੈਣੀ ਨੂੰ ਆਗੂ ਚੁਣਿਆ ਗਿਆ ਸੀ। ਇਸ ਤੋਂ ਬਾਅਦ ਨਾਇਬ ਸੈਣੀ ਨੇ ਰਾਜ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹਰਿਆਣਾ ਦੀ ਸਿਆਸਤ ;ਚ ਵੱਡਾ ਉਲਟਫੇਰ ਹੋਇਆ। ਪਹਿਲਾਂ ਭਾਜਪਾ-ਜੇ.ਜੇ.ਪੀ ਦਾ ਗਠਜੋੜ ਟੁੱਟਿਆ। ਉਸ ਤੋਂ ਬਾਅਦ ਮਨੋਹਰ ਲਾਲ ਖੱਟਰ ਨੇ ਕੈਬਨਿਟ ਸਾਹਿਤ ਰਾਜਪਾਲ ਨੂੰ ਅਸਤੀਫਾ ਸੌਪ ਦਿੱਤਾ। ਦੱਸ ਦਈਏ ਕਿ ਜੇਜੇਪੀ ਲੋਕ ਸਭਾ ਚੋਣਾਂ ‘ਚ ਹਰਿਆਣਾ ‘ਚ 1 ਤੋਂ 2 ਸੀਟਾਂ ਦੀ ਮੰਗ ਕਰ ਰਹੀ ਸੀ, ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ ‘ਤੇ ਖੁਦ ਚੋਣ ਲੜਨ ਦੇ ਹੱਕ ‘ਚ ਹਨ। ਇਹੀ ਗਠਜੋੜ ਟੁੱਟਣ ਦਾ ਕਾਰਨ ਬਣਿਆ ਹੈ।