ਪੰਜ ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP: ਚੋਣ ਕਮਿਸ਼ਨ ਵੱਲੋਂ ਹੁਕਮ, ਤੁਰੰਤ ਚਾਰਜ ਸੰਭਾਲੋ
1 min read

ਪੰਜ ਜ਼ਿਲ੍ਹਿਆਂ ਨੂੰ ਮਿਲੇ ਨਵੇਂ SSP: ਚੋਣ ਕਮਿਸ਼ਨ ਵੱਲੋਂ ਹੁਕਮ, ਤੁਰੰਤ ਚਾਰਜ ਸੰਭਾਲੋ

ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਚੋਣ ਕਮਿਸ਼ਨ ਵੱਲੋਂ ਨਵੇਂ ਐਸਐਸਪੀਜ਼ ਦੀ ਤਾਇਨਾਤੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਦੀਪਕ ਪਾਰੀਕ ਨੂੰ ਐੱਸਐੱਸਪੀ ਬਠਿੰਡਾ, ਅੰਕੁਰ ਗੁਪਤਾ ਨੂੰ ਐੱਸਐੱਸਪੀ ਜਲੰਧਰ ਦਿਹਾਤੀ ਲਾਇਆ ਗਿਆ ਹੈ। ਇਸੇ ਤਰ੍ਹਾਂ ਸਿਮਰਤ ਕੌਰ ਨੂੰ ਐਸਐਸਪੀ ਮਲੇਰਕੋਟਲਾ, ਸੁਹੇਲ ਕਾਸਿਮ ਮੀਰ ਨੂੰ ਐਸਐਸਪੀ ਪਠਾਨਕੋਟ ਅਤੇ ਡਾ.ਪ੍ਰਗਿਆ ਜੈਨ ਨੂੰ ਐਸਐਸਪੀ ਫਾਜ਼ਿਲਕਾ ਲਾਇਆ ਗਿਆ ਹੈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਇਨ੍ਹਾਂ ਜ਼ਿਲ੍ਹਿਆਂ ਤੋਂ ਅਧਿਕਾਰੀਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 4 ਪੀਪੀਐਸ ਅਧਿਕਾਰੀ ਜਲੰਧਰ ਦਿਹਾਤੀ ਦੇ ਐਸਐਸਪੀ ਮੁਖਵਿੰਦਰ ਸਿੰਘ ਭੁੱਲਰ, ਪਠਾਨਕੋਟ ਦੇ ਐਸਐਸਪੀ ਦਲਜਿੰਦਰ ਸਿੰਘ, ਫਾਜ਼ਿਲਕਾ ਦੇ ਐਸਐਸਪੀ ਵਰਿੰਦਰ ਸਿੰਘ ਬਰਾੜ ਅਤੇ ਮਾਲੇਰਕੋਟਲਾ ਦੇ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੂੰ ਆਈਪੀਐਸ ਕਾਡਰ ਨਾ ਹੋਣ ਕਾਰਨ ਬਦਲ ਦਿੱਤਾ ਗਿਆ ਹੈ। ਜਦੋਂਕਿ ਬਠਿੰਡਾ ਦੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੂੰ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦਾ ਭਰਾ ਹੋਣ ਕਾਰਨ ਖਡੂਰ ਸਾਹਿਬ ਤੋਂ ਹਟਾ ਦਿੱਤਾ ਗਿਆ ਸੀ।