ਪਠਾਨੋਕਟ ‘ਚ ਮੁੜ ਦੇਖੇ ਗਏ ਤਿੰਨ ਸ਼ੱ.ਕੀ, ਪੁਲਿਸ ਕਰ ਰਹੀ ਜਾਂਚ
1 min read

ਪਠਾਨੋਕਟ ‘ਚ ਮੁੜ ਦੇਖੇ ਗਏ ਤਿੰਨ ਸ਼ੱ.ਕੀ, ਪੁਲਿਸ ਕਰ ਰਹੀ ਜਾਂਚ

ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਇੱਕ ਵਾਰ ਮੁੜ ਤੋਂ ਸ਼ੱਕੀ ਲੋਕਾਂ ਦੀ ਹਲਚਲ ਦੇਖੀ ਗਈ ਹੈ। ਜਿਸ ਤੋਂ ਬਾਅਦ ਇਸ ਖੇਤਰ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਪੁਲਿਸ ਵੱਲੋਂ ਪਿੰਡਾਂ ਵਿੱਚ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਪਠਾਨਕੋਟ ਦੇ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਛੋਡੀਆ ਵਿੱਚ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ। ਇਹਨਾਂ ਸ਼ੱਕੀਆਂ ਦੀ ਆਮਦ ਨੂੰ ਇਸ ਪਿੰਡ ਦੀ ਇੱਕ ਔਰਤ ਨੇ ਦੇਖੀ ਸੀ। ਮਹਿਲਾ ਮੁਤਾਬਕ ਤਿੰਨ ਸ਼ੱਕੀ ਵਿਅਕਤੀ ਸਨ ਜਿਹਨਾਂ ਨੇ ਉਸ ਕੋਲੋ ਪੈਸਿਆਂ ਦੀ ਮੰਗ ਕੀਤੀ ਸੀ। ਔਰਤ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।