ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾਣ ਵਾਲੇ ਐਲਾਨ ਦੀਆਂ ਖਬਰਾਂ ਮਗਰੋਂ ਇਕ ਖਬਰ ਸਾਹਮਣੇ ਆਈ ਹੈ। PM ਮੋਦੀ ਨੇ ਇਸ ਵਿਚਾਲੇ ਇਕ ਟਵੀਟ ਕੀਤਾ ਹੈ। ਉਨ੍ਹਾਂ ਨੇ ਇੱਕ ਪੋਸਟ ਰਾਹੀਂ ਮਿਸ਼ਨ ਦਿਵਿਆਸਤਰ ਲਈ ਡੀਆਰਡੀਓ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਅਗਨੀ ਮਿਸ਼ਨ ਬਾਰੇ ਲਿਖਿਆ- ਡੀਆਰਡੀਓ ਦੇ ਵਿਗਿਆਨੀਆਂ ‘ਤੇ ਮਾਣ ਹੈ। ਮਲਟੀਪਲ ਸੁਤੰਤਰ ਤੌਰ ‘ਤੇ ਟਾਰਗੇਟੇਬਲ ਰੀ-ਐਂਟਰੀ ਵਹੀਕਲ ਤਕਨਾਲੋਜੀ ਨਾਲ ਸਵਦੇਸ਼ੀ ਤੌਰ ‘ਤੇ ਵਿਕਸਤ ਅਗਨੀ-5 ਮਿਜ਼ਾਈਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ PM ਮੋਦੀ LIVE ਹੋ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਵੱਲੋਂ CAA ਤੋਂ ਇਲਾਵਾ ਕਿਸੇ ਹੋਰ ਮੁੱਦੇ ‘ਤੇ ਵੱਡਾ ਐਲਾਨ ਕਰ ਸਕਦੇ ਹਨ। ਇਸ ਖਬਰ ਦੇ ਆਉਣ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਤੇਜ਼ ਹੋ ਗਿਆ ਸੀ। ਕੁਝ ਯੂਜ਼ਰਸ ਦਾ ਮੰਨਣਾ ਸੀ ਕਿ CAA ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਹੈ।ਕੁਝ ਯੂਜ਼ਰਸ ਦਾ ਮੰਨਣਾ ਸੀ ਕਿ PM ਮੋਦੀ MSP ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਹਾਲਾਂਕਿ ਹੁਣ PM ਦੇ ਟਵੀਟ ਮਗਰੋਂ ਕਾਫੀ ਹੱਦ ਤੱਕ ਸਥਿਤੀ ਸਾਫ਼ ਹੋ ਚੁੱਕੀ ਹੈ। ਕੁੱਝ ਮੀਡਿਆ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ PM ਵੱਲੋਂ ਕੋਈ ਸੰਬੋਧਨ ਨਹੀਂ ਕੀਤਾ ਜਾਵੇਗਾ।