ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਹੀ ਮਿੰਟਾਂ ‘ਚ ਵੱਡਾ ਅਤੇ ਅਹਿਮ ਐਲਾਨ ਕਰਨ ਜਾ ਰਹੇ ਹਨ। ਮੀਡਿਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ CAA ਤੋਂ ਇਲਾਵਾ ਕਿਸੇ ਹੋਰ ਮੁੱਦੇ ‘ਤੇ ਵੱਡਾ ਐਲਾਨ ਕਰ ਸਕਦੇ ਹਨ। ਇਸ ਖਬਰ ਦੇ ਆਉਣ ਤੋਂ ਬਾਅਦ ਅਟਕਲਾਂ ਦਾ ਬਾਜ਼ਾਰ ਤੇਜ਼ ਹੋ ਗਿਆ ਹੈ ਕਿ ਕੀ ਪੀਐਮ ਮੋਦੀ ਕੋਈ ਵੱਡਾ ਐਲਾਨ ਕਰਨ ਵਾਲੇ ਹਨ। ਮੋਦੀ Live ਹੋ ਕੇ ਦੇਸ਼ ਨੂੰ ਸੰਬੋਧਨ ਕਰਨਗੇ।
ਕੁਝ ਯੂਜ਼ਰਸ ਦਾ ਮੰਨਣਾ ਸੀ ਕਿ CAA ਨੂੰ ਲੈ ਕੇ ਕੋਈ ਵੱਡਾ ਐਲਾਨ ਹੋ ਸਕਦਾ ਹੈ।ਕੁਝ ਯੂਜ਼ਰਸ ਦਾ ਮੰਨਣਾ ਸੀ ਕਿ PM ਮੋਦੀ MSP ਨੂੰ ਲੈ ਕੇ ਕੋਈ ਵੱਡਾ ਐਲਾਨ ਕਰ ਸਕਦੇ ਹਨ। ਹਾਲਾਂਕਿ ਇਹ ਸਾਰੀਆਂ ਗੱਲਾਂ ਅਟਕਲਾਂ ਅਤੇ ਅੰਦਾਜ਼ਿਆਂ ‘ਤੇ ਹੀ ਕਹੀਆਂ ਜਾ ਰਹੀਆਂ ਹਨ।ਫਿਲਹਾਲ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਐਲਾਨ ਕਰਨਗੇ।