1 min read
ਚੰਡੀਗੜ੍ਹ ‘ਚ ਅੱਜ ਹੋਵੇਗੀ IT ਮਾਹਿਰ ਕਾਂਸਟੇਬਲ ਦੀ ਭਰਤੀ ਪ੍ਰਕਿਰਿਆ
ਚੰਡੀਗੜ੍ਹ ਵਿੱਚ 144 ਆਈਟੀ ਮਾਹਿਰ ਪੁਲਿਸ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਜਿਸ ਵਿੱਚ ਅੱਜ ਮਹਿਲਾ ਕਾਂਸਟੇਬਲ ਦਾ ਸਰੀਰਕ ਟੈਸਟ ਲਿਆ ਜਾਵੇਗਾ। ਭਰਤੀ ਪ੍ਰਕਿਰਿਆ ਵਿੱਚ 82 ਪੁਰਸ਼, 48 ਮਹਿਲਾ ਅਤੇ 14 ਅਸਾਮੀਆਂ ਸਾਬਕਾ ਸੈਨਿਕ ਕੋਟੇ ਲਈ ਰੱਖੀਆਂ ਗਈਆਂ ਹਨ। ਇਸ ਸਰੀਰਕ ਟੈਸਟ ਤੋਂ ਪਹਿਲਾਂ ਉਮੀਦਵਾਰਾਂ ਲਈ ਆਪਣਾ ਡੋਪ ਟੈਸਟ ਕਰਵਾਉਣਾ ਜ਼ਰੂਰੀ ਹੈ। ਇਸ ਲਈ ਇਹ ਭਰਤੀ ਪ੍ਰਕਿਰਿਆ ਚੰਡੀਗੜ੍ਹ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਕਿਉਂਕਿ ਪਿਛਲੇ ਸਾਲ ਦਸੰਬਰ 2023 ਵਿੱਚ 700 ਪੁਲਿਸ ਕਾਂਸਟੇਬਲਾਂ ਦੀ ਭਰਤੀ ਕੀਤੀ ਗਈ ਸੀ।
ਕਈ ਉਮੀਦਵਾਰ ਡੋਪ ਟੈਸਟ ਵਿੱਚ ਫੇਲ ਹੋ ਗਏ ਸਨ। ਪੁਲੀਸ ਅਧਿਕਾਰੀ ਇਸ ਜਾਂਚ ’ਤੇ ਨਜ਼ਰ ਰੱਖ ਰਹੇ ਹਨ। ਜੋ ਵੀ ਉਮੀਦਵਾਰ ਇਸ ਟੈਸਟ ਵਿੱਚ ਫੇਲ ਹੁੰਦਾ ਹੈ, ਉਸਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਟੈਸਟ ਦਾ ਨਤੀਜਾ ਇਸੇ ਮਹੀਨੇ ਜਾਰੀ ਕਰ ਦਿੱਤਾ ਜਾਵੇਗਾ।