ਪ੍ਰਨੀਤ ਕੌਰ ਦੇ ਪ੍ਰਚਾਰ ਦੌਰਾਨ ਆਹ ਕੀ ਹੋ ਗਿਆ! ਕਿਸਾਨ ਕਰ ਸਨ ਵਿਰੋਧ
1 min read

ਪ੍ਰਨੀਤ ਕੌਰ ਦੇ ਪ੍ਰਚਾਰ ਦੌਰਾਨ ਆਹ ਕੀ ਹੋ ਗਿਆ! ਕਿਸਾਨ ਕਰ ਸਨ ਵਿਰੋਧ

ਪਟਿਆਲਾ ਖ਼ਬਰ ਸਾਹਮਣੇ ਆਈ ਹੈ। ਇੱਥੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਪ੍ਰਚਾਰ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਦਰਅਸਲ ਕਿਸਾਨਾਂ ਵਲੋਂ ਪ੍ਰਨੀਤ ਕੌਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਜਦੋਂ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਧੱਕਾ ਮੁੱਕੀ ਹੋਈ ਤਾਂ ਇੱਕ ਕਿਸਾਨ ਦੀ ਉਸੇ ਦੌਰਾਨ ਸਿਹਤ ਵਿਗੜ ਗਈ, ਜਿਸ ਨੂੰ ਉਸ ਦੇ ਨਾਲ ਦੇ ਸਾਥੀਆਂ ਵਲੋਂ ਤੁਰੰਤ ਹਸਪਤਾਲ ਲੈ ਕੇ ਜਾਇਆ ਗਿਆ, ਜਿੱਥੇ ਉਸ ਕਿਸਾਨ ਦੀ ਮੌਤ ਹੋ ਗਈ ਹੈ।ਮ੍ਰਿਤਕ ਕਿਸਾਨ ਦਾ ਨਾਮ ਸੁਰਿੰਦਰ ਪਾਲ ਪਿੰਡ ਆਕੜੀ ਦਾ ਰਹਿਣ ਵਾਲਾ ਸੀ ਜਿਸਦੀ ਉਮਰ 62 ਸਾਲ ਸੀ ।