AAP-ਕਾਂਗਰਸ ਨੂੰ ਝਟਕਾ: ਜਲੰਧਰ ਦੇ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ
1 min read

AAP-ਕਾਂਗਰਸ ਨੂੰ ਝਟਕਾ: ਜਲੰਧਰ ਦੇ ਕਈ ਕੌਂਸਲਰ ਭਾਜਪਾ ਵਿੱਚ ਸ਼ਾਮਲ

ਜਲੰਧਰ ਦੇ ਇੱਕ ਦਰਜਨ ਤੋਂ ਵੱਧ ਕੌਂਸਲਰ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਰਿੰਕੂ ਨੇ ਚੰਡੀਗੜ੍ਹ ‘ਚ ਕੌਂਸਲਰਾਂ ਨੂੰ ਭਾਜਪਾ ਵਿੱਚ ਸ਼ਾਮਲ ਕਰਵਾ ਲਿਆ। ਦੱਸ ਦਈਏ ਕਿ ਉਕਤ ਜੁਆਇਨਿੰਗ ਤੋਂ ਪਹਿਲਾਂ ਸ਼ਹਿਰ ਦੇ ਬਾਹਰ ਇਕ ਨਿਜੀ ਜਗ੍ਹਾ ‘ਤੇ ਸਾਰਿਆਂ ਦੀ ਮੀਟਿੰਗ ਕੀਤੀ ਗਈ ਸੀ। ਰਿੰਕੂ ਅਤੇ ਅੰਗੁਰਲ ਬੀਤੇ ਦਿਨ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।

ਚੰਡੀਗੜ੍ਹ ‘ਚ ਭਾਜਪਾ ‘ਚ ਸ਼ਾਮਲ ਹੋਣ ਵਾਲੇ ਆਗੂਆਂ ‘ਚ ਸਭ ਤੋਂ ਮਸ਼ਹੂਰ ਨਾਂ ਕਮਲਜੀਤ ਸਿੰਘ ਭਾਟੀਆ ਦਾ ਹੈ। ਉਨ੍ਹਾਂ ਦੇ ਨਾਲ ਸੌਰਭ ਸੇਠ, ਕਵਿਤਾ ਸੇਠ, ਵਿਪਨ ਕੁਮਾਰ ਉਰਫ਼ ਬੱਬੀ ਚੱਢਾ, ਅਮਿਤ ਸਿੰਘ ਸੰਧਾ, ਮਨਜੀਤ ਸਿੰਘ ਟੀਟ, ਰਾਧਿਕਾ ਪਾਠਕ, ਕਰਨ ਪਾਠਕ, ਵਰੇਸ਼ ਮਿੰਟੂ, ਹਰਵਿੰਦਰ ਲਾਡਾ ਅਤੇ ਹੋਰ ਆਗੂ ਹਾਜ਼ਰ ਹਨ। ਦੱਸ ਦੇਈਏ ਕਿ ਬੀਤੇ ਦਿਨੀਂ ਜਲੰਧਰ ਤੋਂ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਭਾਜਪਾ ਹਾਈਕਮਾਂਡ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਰਿੰਕੂ ਨੂੰ ਜਲੰਧਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ।