ਪੰਜਾਬ ‘ਚ PM ਮੋਦੀ ਦੀ ਸੁਰੱਖਿਆ ਲਈ 4 ਲੇਅਰ ਸਕਿਉਰਟੀ, 4200 ਜਵਾਨ ਹੋਣਗੇ ਤਾਇਨਤ
1 min read

ਪੰਜਾਬ ‘ਚ PM ਮੋਦੀ ਦੀ ਸੁਰੱਖਿਆ ਲਈ 4 ਲੇਅਰ ਸਕਿਉਰਟੀ, 4200 ਜਵਾਨ ਹੋਣਗੇ ਤਾਇਨਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਮਈ ਨੂੰ ਪਟਿਆਲਾ ਦੇ ਪੋਲੋ ਗਰਾਊਂਡ ਵਿੱਚ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿੱਚ ਚੋਣ ਰੈਲੀ ਕਰਨਗੇ। ਸੁਰਖੀਆਂ ਏਜੰਸੀਆਂ ਅਲਰਟ ‘ਤੇ ਹਨ। ਇੱਥੇ 4 ਲੇਅਰ ਸੁਰੱਖਿਆ ਦੀ ਤਿਆਰੀ ਕਰ ਲਈ ਹੈ। ਰੈਲੀ ਵਾਲੀ ਥਾਂ ਦਾ ਹਰ ਕੋਨਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਕੈਮਰਿਆਂ ਦੇ ਰਾਡਾਰ ਹੇਠ ਹੋਵੇਗਾ। ਇਹ ਕੈਮਰੇ ਸੰਭਾਵੀ ਖਤਰੇ ਨੂੰ ਮਹਿਸੂਸ ਕਰਨ ‘ਤੇ ਤੁਰੰਤ ਸੁਚੇਤ ਹੋ ਜਾਣਗੇ। ਅਗਲੇ ਦਿਨ 24 ਮਈ ਨੂੰ ਪ੍ਰਧਾਨ ਮੰਤਰੀ ਗੁਰਦਾਸਪੁਰ ਅਤੇ ਜਲੰਧਰ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ।

ਪੰਜਾਬ ਪੁਲਿਸ ਦੇ ਕੁੱਲ 4200 ਕਰਮਚਾਰੀ ਅਤੇ ਅਧਿਕਾਰੀ ਇਸ ਪੂਰੀ ਸੁਰੱਖਿਆ ਵਿੱਚ ਜੁਟਣਗੇ। ਇਸ ਵਿੱਚ ਦੋ DGP ਅਤੇ ਪੰਜ ADGP ਪੱਧਰ ਦੇ ਅਧਿਕਾਰੀ ਸ਼ਾਮਲ ਹੋਣਗੇ। ਇਸੇ ਤਰ੍ਹਾਂ 9 IG-DIG ਅਤੇ ਹੋਰ SP ਅਤੇ SSP ਪੱਧਰ ਦੇ ਅਧਿਕਾਰੀ 23 ਅਤੇ 24 ਤਰੀਕ ਨੂੰ ਤਾਇਨਾਤ ਕੀਤੇ ਜਾਣਗੇ। ਮੋਦੀ ਦੀ ਚੋਣ ਰੈਲੀ ਲਈ 23 ਮਈ ਨੂੰ ਚੰਡੀਗੜ੍ਹ ਤੋਂ ਹੈਲੀਕਾਪਟਰ ਰਾਹੀਂ ਸ਼ਾਮ 4 ਵਜੇ ਦੇ ਕਰੀਬ ਵਾਈ.ਪੀ.ਐਸ ਸਕੂਲ, ਪਟਿਆਲਾ ਪਹੁੰਚਣਗੇ। ਇਸ ਤੋਂ ਬਾਅਦ ਉਹ ਸੜਕੀ ਰਸਤੇ ਪੋਲੋ ਗਰਾਊਂਡ ਜਾਣਗੇ।