ਪੰਜਾਬ ‘ਚ ਇਸ ਤਰੀਕ ਤੋਂ ਬਦਲੇਗਾ, ਲੋਕਾਂ ਨੂੰ ਮਿਲੇਗੀ ਰਾਹਤ
1 min read

ਪੰਜਾਬ ‘ਚ ਇਸ ਤਰੀਕ ਤੋਂ ਬਦਲੇਗਾ, ਲੋਕਾਂ ਨੂੰ ਮਿਲੇਗੀ ਰਾਹਤ

ਪੰਜਾਬ ‘ਚ ਮੌਸਮ ਕਰਵਟ ਲੈਣ ਵਾਲਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ 18 ਜੂਨ ਸ਼ਾਮ ਨੂੰ ਮੌਸਮ ਵਿੱਚ ਪੱਛਮੀ ਵਿਗਾੜ ਆ ਰਿਹਾ ਹੈ, ਜਿਸ ਕਰਕੇ ਪੰਜਾਬ ਵਿੱਚ 18 ਜੂਨ ਦੀ ਸ਼ਾਮ ਨੂੰ ਮੌਸਮ ਆਪਣਾ ਮਿਜਾਜ ਬਦਲ ਸਕਦਾ ਹੈ। ਮੌਸਮ ਵਿੱਚ ਪੱਛਮੀ ਵਿਗਾੜ ਕਾਰਨ 18 ਜੂਨ ਸ਼ਾਮ ਤੋਂ 19, 20 ਤੇ 21 ਜੂਨ ਤੱਕ ਸੂਬੇ ਵਿੱਚ ਤੇਜ਼ ਹਵਾਵਾਂ ਤੇ ਟੁੱਟਵਾਂ ਮੀਂਹ ਪੈ ਸਕਦਾ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਹਲਕੀ ਰਾਹਤ ਜ਼ਰੂਰ ਮਿਲੇਗੀ। ਗਰਮੀ ਦੇ ਵਧਣ ਕਰਕੇ ਲੋਕਾਂ ਦਾ ਕੰਮ ‘ਤੇ ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਹੈ।