ਸ਼ਹਿਰ ਦੇ ਲੋਕਾਂ ਨੂੰ ਹਾਲੇ ਕੁਝ ਦਿਨ ਹੋਰ ਗਰਮੀ ਸਹਿਣੀ ਪਵੇਗੀ।ਚੰਡੀਗੜ੍ਹ ਮੌਸਮ ਕੇਂਦਰ ਦਾ ਕਹਿਣਾ ਹੈ ਕਿ ਮੌਸਮ ਹੁਣ ਬਿਲਕੁਲ ਖ਼ੁਸ਼ਕ ਹੋ ਗਿਆ ਹੈ। ਪਿਛਲੇ ਦਿਨੀਂ ਸਰਗਮ ਪੱਛਮੀ ਗੜਬੜੀ ਨਿਕਲਣ ਤੋਂ ਬਾਅਦ ਹੁਣ ਤਾਪਮਾਨ ਵਧੇਗਾ। ਆਉਣ ਵਾਲੇ ਦਿਨਾਂ ’ਚ ਪਾਰਾ 44 ਡਿਗਰੀ ਤੱਕ ਜਾ ਸਕਦਾ ਹੈ। ਵਿਭਾਗ ਨੇ ਅਲਰਟ ਦਿੱਤਾ ਹੈ ਕਿ ਕੁਝ ਥਾਵਾਂ ’ਤੇ ਗਰਮ ਹਵਾ ਵੀ ਚੱਲੇਗੀ। ਵਿਭਾਗ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਤਾਪਮਾਨ ’ਚ ਵੀ ਵਾਧਾ ਹੋਵੇਗਾ। ਰਾਤ ਦੇ ਤਾਪਮਾਨ ’ਚ ਵੀ ਅੱਜਕੱਲ੍ਹ ਵਾਧਾ ਹੋ ਰਿਹਾ ਹੈ।ਅਗਲੇ ਕੁਝ ਦਿਨਾਂ ’ਚ ਦਿਨ ਦਾ ਤਾਪਮਾਨ 41 ਤੋਂ 44 ਡਿਗਰੀ ਰਹਿਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 28 ਤੋਂ 29 ਡਿਗਰੀ ਦਰਮਿਆਨ ਰਹੇਗਾ