ਪੰਜਾਬ ‘ਚ ਅੱਜ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਵੱਲੋਂ Yellow alert ਜਾਰੀ
1 min read

ਪੰਜਾਬ ‘ਚ ਅੱਜ ਚੱਲਣਗੀਆਂ ਤੇਜ਼ ਹਵਾਵਾਂ, ਮੌਸਮ ਵਿਭਾਗ ਵੱਲੋਂ Yellow alert ਜਾਰੀ

ਪੰਜਾਬ ਵਿੱਚ ਮੌਸਮ ਕਰਵਟ ਲੈ ਲਿਆ ਹੈ। ਮੌਸਮ ਵਿਭਾਗ ਵੱਲੋਂ ਅੱਜ (ਸੋਮਵਾਰ) ਸੂਬੇ ਦੇ 19 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਇਨ੍ਹਾਂ ਜ਼ਿਲਿਆਂ ‘ਚ ਕੁਝ ਥਾਵਾਂ ‘ਤੇ ਬਿਜਲੀ ਵੀ ਚਮਕੇਗੀ। ਹਾਲਾਂਕਿ ਇਸ ਦੌਰਾਨ ਬੱਦਲ ਛਾਏ ਰਹਿਣਗੇ ਪਰ 4 ਜ਼ਿਲਿਆਂ ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ‘ਚ ਮੌਸਮ ਪੂਰੀ ਤਰ੍ਹਾਂ ਸਾਫ ਰਹੇਗਾ। ਇਸ ਦੇ ਨਾਲ ਹੀ ਭਲਕੇ ਤੋਂ ਪੂਰੇ ਸੂਬੇ ਵਿੱਚ ਮੌਸਮ ਸਾਫ਼ ਹੋ ਜਾਵੇਗਾ। ਇਸ ਤੋਂ ਬਾਅਦ 19 ਅਪ੍ਰੈਲ ਤੱਕ ਕੋਈ ਅਲਰਟ ਨਹੀਂ ਹੈ।

ਮੌਸਮ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਖਰਾਬ ਮੌਸਮ ਦੀ ਸਥਿਤੀ ‘ਚ ਲੋਕਾਂ ਨੂੰ ਕੁਝ ਸਾਵਧਾਨੀ ਵਰਤਣੀ ਪਵੇਗੀ। ਕਿਸਾਨਾਂ ਨੂੰ ਵਾਢੀ ਹੋਈ ਫ਼ਸਲ ਨੂੰ ਸੁਰੱਖਿਅਤ ਥਾਂ ‘ਤੇ ਰੱਖਣਾ ਹੋਵੇਗਾ। ਖੇਤਾਂ ਨੂੰ ਪਾਣੀ ਨਹੀਂ ਲਾਉਣਾ ਪਵੇਗਾ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 33 ਡਿਗਰੀ ਦਰਜ ਕੀਤਾ ਗਿਆ। ਜਦਕਿ ਜਲੰਧਰ ਦਾ ਤਾਪਮਾਨ 29.1 ਡਿਗਰੀ ਦਰਜ ਕੀਤਾ ਗਿਆ। ਉਂਜ ਜੇਕਰ ਸੂਬੇ ਦੇ ਵੱਡੇ ਸ਼ਹਿਰਾਂ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਮੁਹਾਲੀ ਵਿੱਚ 31.4 ਡਿਗਰੀ, ਅੰਮ੍ਰਿਤਸਰ ਵਿੱਚ 30.3 ਅਤੇ ਲੁਧਿਆਣਾ ਵਿੱਚ 31.4 ਡਿਗਰੀ ਦਰਜ ਕੀਤਾ ਗਿਆ।