Mohali-Rajpura broad gauge ਜਲਦੀ ਹੀ ਰਫਤਾਰ ਫੜੇਗਾ। ਰੇਲਵੇ ਇਸ ਪ੍ਰਾਜੈਕਟ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਹਰ ਸੰਭਵ ਕਦਮ ਚੁੱਕੇਗਾ। ਇਹ ਭਰੋਸਾ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਦਿੱਤਾ ਹੈ।ਉਨ੍ਹਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਸਬੰਧੀ ਮੁੱਦਾ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦੇ ਸਾਹਮਣੇ ਉਠਾਉਣਗੇ ਅਤੇ ਉਨ੍ਹਾਂ ਨੂੰ ਇਸ ‘ਤੇ ਕੰਮ ਤੇਜ਼ ਕਰਨ ਲਈ ਕਹਿਣਗੇ। ਇਹ ਲਿੰਕ ਨਵੀਂ ਦਿੱਲੀ ਅੰਮ੍ਰਿਤਸਰ ਮੇਨ ਲਾਈਨ ਨਾਲ ਸਭ ਤੋਂ ਛੋਟੀ ਲਿੰਕ ਸਰਾਏ ਬੰਜਾਰਾ ਵਿਖੇ ਚੰਡੀਗੜ੍ਹ ਨੂੰ ਰਾਜ ਨਾਲ ਜੋੜੇਗਾ।
ਇਸ ਲਿੰਕ ਦੀ ਡੀਪੀਆਰ 2016-17 ਵਿੱਚ 312.53 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸੀ। ਰਾਜ ਮੰਤਰੀ ਬਿੱਟ ਨੇ ਦੱਸਿਆ ਕਿ ਇਸ ਲਿੰਕ ਟਰੈਕ ਦੀ ਲੰਬਾਈ 38.880 ਕਿਲੋਮੀਟਰ ਹੈ। ਮੁਹਾਲੀ, ਫਤਹਿਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਲੋੜੀਂਦਾ ਕੁੱਲ ਰਕਬਾ 43.192 ਹੈਕਟੇਅਰ ਹੈ।