ਅਦਾਕਾਰ ਸ਼ਾਹਰੁਖ ਖ਼ਾਨ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸ਼ਾਹਰੁਖ ਖ਼ਾਨ ਨੂੰ ਲੂ ਲੱਗ ਗਈ ਹੈ। ਅਦਾਕਾਰ ਨੂੰ ਬੁੱਧਵਾਰ 22 ਮਈ ਨੂੰ ਸ਼ਾਮ 4 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਉਹ 26 ਮਈ ਨੂੰ ਹੋਣ ਵਾਲੇ ਕੇ. ਕੇ. ਆਰ. ਮੈਚ ਤੋਂ ਪਹਿਲਾਂ ਅਹਿਮਦਾਬਾਦ ’ਚ ਸਨ ਤੇ ਉਥੇ ਆਈ. ਟੀ. ਸੀ. ਨਰਮਦਾ ਹੋਟਲ ’ਚ ਠਹਿਰੇ ਸਨ। ਫਿਲਹਾਲ ਖ਼ਬਰ ਹੈ ਕਿ ਉਹ ਠੀਕ ਹਨ। ਇਸ ਸਮੇਂ ਉਹ ਕੇ. ਡੀ. ਹਸਪਤਾਲ, ਅਹਿਮਦਾਬਾਦ ’ਚ ਹਨ। ਉਨ੍ਹਾਂ ਦੀ ਸਿਹਤ ’ਚ ਸੁਧਾਰ ਦੱਸਿਆ ਜਾ ਰਿਹਾ ਹੈ। ਗੌਰੀ ਖ਼ਾਨ ਤੋਂ ਇਲਾਵਾ ਉਨ੍ਹਾਂ ਦੇ ਬੱਚੇ ਵੀ ਹਸਪਤਾਲ ’ਚ ਹਨ। ਸ਼ਾਹਰੁਖ ਨੂੰ ਅੱਜ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਸਕਦੀ ਹੈ।