ਟੀਵੀ ਅਦਾਕਾਰਾ ਰੁਪਾਲੀ ਗਾਂਗੁਲੀ ਭਾਜਪਾ ‘ਚ ਸ਼ਾਮਲ
1 min read

ਟੀਵੀ ਅਦਾਕਾਰਾ ਰੁਪਾਲੀ ਗਾਂਗੁਲੀ ਭਾਜਪਾ ‘ਚ ਸ਼ਾਮਲ

ਟੀਵੀ ਅਦਾਕਾਰਾ ਰੁਪਾਲੀ ਗਾਂਗੁਲੀ ਨੇ ਸਿਆਸਤ ‘ਚ ਐਂਟਰੀ ਮਾਰ ਲਈ ਹੈ। ਅਨੂਪਮਾ ਫੇਮ ਅਦਾਕਾਰਾ ਭਾਜਪਾ ‘ਚ ਸ਼ਾਮਲ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਰਾਜਨੀਤੀ ਵਿੱਚ ਆਉਣ ਦਾ ਆਪਣਾ ਉਦੇਸ਼ ਵੀ ਦੱਸਿਆ।ਰੂਪਾਲੀ ਗਾਂਗੁਲੀ ਨੇ ਕਿਹਾ, ‘ਇੱਕ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਇਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਹ ਮਹਾਕਾਲ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਹੈ ਕਿ ਮੈਂ ਆਪਣੀ ਕਲਾ ਰਾਹੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੀ ਹਾਂ, ਇਸ ਲਈ ਜਦੋਂ ਮੈਂ ਵਿਕਾਸ ਦੇ ਇਸ ਮਹਾਨ ਯੱਗ ਨੂੰ ਵੇਖਦੀ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਕਿਉਂ ਨਾ ਮੈਂ ਵੀ ਇਸ ਵਿੱਚ ਭਾਗੀਦਾਰ ਬਣ ਜਾਵਾਂ” ਤੁਹਾਨੂੰ ਦੱਸ ਦਈਏ ਕਿ ਰੁਪਾਲੀ ਛੋਟੇ ਪਰਦੇ ਦੀ ਕਾਫੀ ਮਸ਼ਹੂਰ ਕਲਾਕਾਰ ਹੈ। ਉਨ੍ਹਾਂ ਕਈ ਸੀਰੀਅਲਾਂ ‘ਚ ਕੰਮ ਕੀਤਾ ਹੈ ਹੁਣ ਉਹ ਅਨੂਪਮਾ ਸੀਰੀਅਲ ‘ਚ ਮੁਖ ਭੂਮਿਕਾ ‘ਚ ਹਨ। ਰੁਪਾਲੀ ਦੀ ਚੰਗੀ ਫੈਨ ਫੋਲੋਇੰਗ ਹੈ।