ਸਕੂਲ ਆਫ਼ ਐਮੀਨੈਂਸ ‘ਚ ਦਾਖ਼ਲੇ ਲਈ ਦੋ ਲੱਖ Students ਨੇ ਕੀਤਾ ਅਪਲਾਈ
ਇਸ ਵਾਰ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਸਥਾਪਿਤ ਕੀਤੇ ਗਏ 118 ਸਕੂਲਾਂ ਆਫ਼ ਐਮੀਨੈਂਸ (SOE) ਅਤੇ ਮੈਰੀਟੋਰੀਅਸ ਸਕੂਲਾਂ ਵਿੱਚ ਦੋ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਈ ਹੈ। 9ਵੀਂ ਜਮਾਤ ਲਈ ਕਰੀਬ 90 ਹਜ਼ਾਰ ਵਿਦਿਆਰਥੀਆਂ ਨੇ ਅਤੇ 11ਵੀਂ ਜਮਾਤ ਲਈ 1 ਲੱਖ 10 ਹਜ਼ਾਰ ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਇਸ ਵਾਰ ਦੋਵਾਂ ਵਰਗਾਂ ਲਈ 24002 ਸੀਟਾਂ ਹੋਣਗੀਆਂ। ਪਿਛਲੇ ਸਾਲ 102784 ਵਿਦਿਆਰਥੀ ਰਜਿਸਟਰਡ ਹੋਏ ਸਨ। ਇਸ ਵਾਰ ਦਾਖ਼ਲੇ ਲਈ ਸਾਂਝੀ ਦਾਖ਼ਲਾ ਪ੍ਰੀਖਿਆ ਹੋਵੇਗੀ। ਪ੍ਰੀਖਿਆ 30 ਮਾਰਚ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ।
ਸਿੱਖਿਆ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਸਕੂਲ ਆਫ਼ ਐਮੀਨੈਂਸ ਦੀਆਂ 75 ਫ਼ੀਸਦੀ ਸੀਟਾਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਹੋਣਗੀਆਂ ਜਦਕਿ 25 ਫ਼ੀਸਦੀ ਸੀਟਾਂ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਹੋਣਗੀਆਂ। ਜੇਕਰ ਪ੍ਰਾਈਵੇਟ ਸਕੂਲਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸੀਟਾਂ ਖਾਲੀ ਰਹਿੰਦੀਆਂ ਹਨ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇਗਾ। ਜਦਕਿ ਰਾਖਵੇਂਕਰਨ ਨਾਲ ਸਬੰਧਤ ਨਿਯਮ ਲਾਗੂ ਰਹਿਣਗੇ।
ਸਕੂਲ ਆਫ਼ ਐਮੀਨੈਂਸ ਵਿੱਚ 11ਵੀਂ ਜਮਾਤ ਵਿੱਚ ਚਾਰ ਸੈਕਸ਼ਨ ਹੋਣਗੇ। ਇਸ ਵਿੱਚ ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਸ਼ਾਮਲ ਹਨ। ਹਰੇਕ ਸੈਕਸ਼ਨ ਵਿੱਚ 32 ਵਿਦਿਆਰਥੀ ਹੋਣਗੇ। ਨੌਵੀਂ ਜਮਾਤ ਵਿੱਚ ਇੱਕ ਸੈਕਸ਼ਨ ਵਿੱਚ 32 ਵਿਦਿਆਰਥੀ ਹੋਣਗੇ। ਦਾਖਲੇ ਨਾਲ ਸਬੰਧਤ ਪ੍ਰੀਖਿਆ ਹੋਵੇਗੀ। ਇਸਦੇ ਲਈ, ਸਿਲੇਬਸ ਨੂੰ SCERT ਦੀ ਵੈਬਸਾਈਟ ‘ਤੇ ਅਪਲੋਡ ਕੀਤਾ ਗਿਆ ਹੈ।