Elvish Yadav ਗ੍ਰਿਫਤਾਰ: 14 ਦਿਨਾਂ ਲਈ ਭੇਜਿਆ ਗਿਆ ਜੇਲ੍ਹ
ਨੋਇਡਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਉਸ ਨੂੰ ਸੂਰਜਪੁਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਇਸ ਤੋਂ ਪਹਿਲਾਂ ਐਲਵਿਸ਼ ਤੋਂ ਲੰਬੀ ਪੁੱਛਗਿੱਛ ਕੀਤੀ ਗਈ ਸੀ। ਹਾਲ ਹੀ ‘ਚ ਨੋਇਡਾ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਵਾਲੇ ਗਿਰੋਹ ਦੇ ਪਰਦਾਫਾਸ਼ ਦੌਰਾਨ ਐਲਵਿਸ਼ ਦਾ ਨਾਂ ਸਾਹਮਣੇ ਆਇਆ ਸੀ। ਇਲਵਿਸ਼ ਦੇ ਖਿਲਾਫ ਨੋਇਡਾ ‘ਚ ਮਾਮਲਾ ਦਰਜ ਕੀਤਾ ਗਿਆ ਸੀ।
ਭਾਜਪਾ ਸੰਸਦ ਮੇਨਕਾ ਗਾਂਧੀ ਦੀ ਸੰਸਥਾ ਪੀਪਲ ਫਾਰ ਐਨੀਮਲਜ਼ ਦੇ ਪਸ਼ੂ ਭਲਾਈ ਅਧਿਕਾਰੀ ਗੌਰਵ ਗੁਪਤਾ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਕੀਤੀ ਸੀ। ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਨੋਇਡਾ ਦੇ ਸੈਕਟਰ-49 ਇਲਾਕੇ ‘ਚ ਛਾਪੇਮਾਰੀ ਕੀਤੀ ਸੀ। ਇਸ ਕਾਰਵਾਈ ਦੌਰਾਨ 5 ਮੁਲਜ਼ਮ ਫੜੇ ਗਏ। ਇਸ ਦੌਰਾਨ ਪੁਲਿਸ ਨੇ ਮੌਕੇ ਤੋਂ 20 ਐਮਐਲ ਸੱਪ ਦਾ ਜ਼ਹਿਰ ਅਤੇ 9 ਜ਼ਹਿਰੀਲੇ ਸੱਪ ਬਰਾਮਦ ਕੀਤੇ ਸਨ। ਇਨ੍ਹਾਂ ਵਿੱਚ ਪੰਜ ਕੋਬਰਾ, ਇੱਕ ਅਜਗਰ, ਦੋ ਦੋ ਸਿਰਾਂ ਵਾਲੇ ਸੱਪ ਅਤੇ ਇੱਕ ਲਾਲ ਸੱਪ ਸ਼ਾਮਲ ਸਨ। ਪੁੱਛਗਿੱਛ ਦੌਰਾਨ ਹੀ ਐਲਵਿਸ਼ ਦਾ ਨਾਂ ਸਾਹਮਣੇ ਆਇਆ। ਫਿਰ ਇਹ ਗੱਲ ਵੀ ਸਾਹਮਣੇ ਆਈ ਕਿ ਐਲਵੀਸ਼ ਪਾਰਟੀਆਂ ਵਿਚ ਸੱਪ ਅਤੇ ਜ਼ਹਿਰ ਸਪਲਾਈ ਕਰਦੇ ਸਨ।