ਕਿਸਾਨਾਂ ਦੀ ਲੁੱਟ ਕਰਨ ਵਾਲੇ ਆੜਤੀਏ ਦਾ ਲਾਈਸੈਂਸ ਮੁਅੱਤਲ
ਬਿਲਗਾ,07 ਨਵੰਬਰ ( ਗੁਰਨਾਮ ਸਿੰਘ ਬਿਲਗਾ)ਪੰਜਾਬ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ਕਿਸਾਨ ਸਰਕਾਰੀ ਪ੍ਰਬੰਧਾਂ ਖਿਲਾਫ ਹਰ ਰੋਜ਼ ਧਰਨੇ ਮੁਜਾਰੇ ਕਰ ਰਹੇ ਹਨ। ਡਿੱਕੇ ਡੋਲੇ ਖਾਂਦੀ ਖਰੀਦ ਵਿੱਚ ਕੁਝ ਆੜਤੀਏ ਅਤੇ ਸੈਲਰ ਵਾਲੇ ਹੱਥ ਰੰਗਣਾ ਚਾਹੁੰਦੇ ਹਨ। ਜਿਸ ਦੀ ਮਿਸਾਲ ਉਦੋਂ ਮਿਲੀ ਜਦੋਂ ਮਾਰਕੀਟ ਕਮੇਟੀ ਨੂਰਮਹਿਲ ਦੇ ਅਧਿਕਾਰੀਆਂ ਨੂੰ ਖਬਰ ਮਿਲੀ ਕਿ ਮੈਸ.ਧੰਨ ਗੁਰੂ ਰਾਮਦਾਸ ਟਰੇਡਿੰਗ ਕੰਪਨੀ ਦਾ ਆੜਤੀਆ ਕਿਸਾਨਾਂ ਦੀ ਫਸਲ ਨੂੰ ਵੱਧ ਤੋਲ ਕੇ ਮੋਟਾ ਚੂਨਾ ਲਾ ਰਿਹਾ ਹੈ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਜਾਂਚ ਕਰਨ ‘ਤੇ ਪਾਇਆ ਗਿਆ ਕਿ ਉਪਰੋਕਤ ਫਰਮ ਦਾ ਆੜਤੀਆ ਅਰਸ਼ਵੀਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਰਾਮੇਵਾਲ ਕਿਸਾਨਾਂ ਦਾ 400 ਗਰਾਮ ਵਾਧੂ ਝੋਨਾ ਬੋਲ ਕੇ ਠੱਗੀ ਮਾਰ ਰਿਹਾ। ਮੰਡੀ ਬੋਰਡ ਅਧਿਕਾਰੀਆਂ ਨੇ ਉਕਤ ਕੰਪਨੀ ਦੇ ਖਿਲਾਫ ਕਾਰਵਾਈ ਕਰਦਿਆਂ ਪੱਤਰ ਨੰਬਰ ਪੀ.ਐਮ. ਬੀ/24/ਮਕ-ਨਰਮ/ 96741/1/000329 ਮਿੱਤੀ 7 ਨਵੰਬਰ 2024 ਮੁਤਾਬਿਕ 14 ਦਿਨ ਲਈ ਲਾਈਸੈਂਸ ਮੁਅੱਤਲ ਕਰ ਦਿੱਤਾ। ਅਤੇ ਅਗਲੇਰੀ ਕਾਰਵਾਈ ਲਈ ਕੇਸ ਸਰਕਾਰ ਨੂੰ ਭੇਜ ਦਿੱਤਾ।